ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਨੂੰ ਪੰਚਾਇਤ ਚੋਣਾਂ ਦੀ ਤਰੀਕ ਅੱਗੇ ਵਧਾਉਣ ਦੀ ਕੀਤੀ ਸਿਫ਼ਾਰਿਸ਼

ਚੰਡੀਗੜ੍ਹ, 1 ਦਸੰਬਰ (ਸ.ਬ.) ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਨੂੰ ਇਕ ਬੇਨਤੀ ਭੇਜ ਕੇ ਪੰਚਾਇਤ ਚੋਣਾਂ ਹੋਰ ਅੱਗ ਪਾਉਣ ਦੀ ਸਿਫ਼ਾਰਿਸ਼ ਭੇਜੀ ਹੈ| ਪੇਂਡੂ ਵਿਕਾਸ ਮਹਿਕਮੇ ਵੱਲੋਂ ਪਹਿਲਾਂ ਚੋਣਾਂ 14 ਨਵੰਬਰ ਤੱਕ ਕਰਵਾਉਣ ਦੀ ਸਿਫ਼ਾਰਿਸ਼ ਭੇਜਣ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਸੀ ਤੇ ਹੁਣ ਇਸ ਵਿੱਚ ਸੋਧ ਕਰ ਕੇ ਚੋਣਾਂ 31 ਦਸੰਬਰ ਤੱਕ ਕਰਵਾਉਣ ਦਾ ਸਿਫ਼ਾਰਿਸ਼ ਭੇਜੀ ਹੈ| ਇੱਥੇ ਇਹ ਜ਼ਿਕਰਯੋਗ ਹੈ ਕਿ ਪਹਿਲਾਂ ਭੇਜੀ ਸਿਫਾਰਸ਼ ਦੇ ਨਾਲ ਹੀ ਸਰਕਾਰ ਨੇ 50 ਫ਼ੀਸਦੀ ਸੀਟਾਂ ਮਹਿਲਾਵਾਂ ਲਈ ਰਾਖਵੀਂਆਂ ਕਰ ਦਿੱਤੀਆਂ ਸੀ ਤੇ ਇਸੇ ਸਬੰਧੀ ਫੇਰਬਦਲ ਸਦਕਾ ਹੀ ਹੁਣ ਚੋਣਾਂ ਅੱਗੇ ਪਾਉਣ ਤੇ ਵਿਚਾਰ ਕੀਤਾ ਗਿਆ ਤੇ ਨੋਟੀਫ਼ਿਕੇਸ਼ਨ ਵਿਚ ਸੋਧ ਕੀਤੀ ਗਈ ਸਮਝੀ ਜਾ ਰਹੀ ਹੈ|

Leave a Reply

Your email address will not be published. Required fields are marked *