ਪੰਜਾਬ ਸਰਕਾਰ ਨੇ ਜਾਇਦਾਦਾਂ ਦੀ ਈ-ਨੀਲਾਮੀ ਤੋਂ 54.51 ਕਰੋੜ ਰੁਪਏ ਕਮਾਏ

ਚੰਡੀਗੜ੍ਹ, 12 ਸਤੰਬਰ (ਸ.ਬ.) ਪੁੱਡਾ ਅਤੇ ਹੋਰ ਵਿਸ਼ੇਸ਼ ਵਿਕਾਸ ਅਥਾਰਟੀਆਂ ਜਿਵੇਂ ਗਮਾਡਾ, ਪੀ. ਡੀ. ਏ., ਜੇ. ਡੀ. ਏ., ਗਲਾਡਾ,  ਏ. ਡੀ. ਏ. ਅਤੇ ਬੀ. ਡੀ. ਏ. ਨੇ ਆਈ.ਟੀ. ਉਦਯੋਗਿਕ ਪਲਾਟਾਂ ਅਤੇ ਵਪਾਰਕ ਜਾਇਦਾਦਾਂ ਦੀ ਨਿਲਾਮੀ ਤੋਂ 54.51 ਕਰੋੜ ਰੁਪਏ ਕਮਾਏ ਹਨ| ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਜਿਹਨਾਂ ਜਾਇਦਾਦਾਂ ਦੀ ਨਿਲਾਮੀ ਕੀਤੀ ਗਈ, ਉਹਨਾਂ ਵਿੱਚ ਸੂਬੇ ਭਰ ਵਿੱਚ ਸਥਿਤ ਮਲਟੀਯੂਜ਼ ਸਾਈਟ, ਐਸ.ਸੀ.ਓਜ਼., ਐਸ.ਸੀ.ਐਫਜ਼., ਬੂਥ, ਦੁਕਾਨਾਂ, ਦੋ ਮੰਜ਼ਿਲਾ ਦੁਕਾਨਾਂ ਅਤੇ ਰਿਹਾਇਸ਼ੀ ਪਲਾਟ ਸ਼ਾਮਲ ਹਨ| ਇਹ ਈ-ਨਿਲਾਮੀ 1 ਸਤੰਬਰ 2019 ਤੋਂ ਸ਼ੁਰੂ ਹੋਈ ਸੀ|
ਬੁਲਾਰੇ ਨੇ ਦੱਸਿਆ ਕਿ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਆਈ.ਟੀ. ਸਿਟੀ ਵਿਖੇ ਸਥਿਤ ਆਈ.ਟੀ. ਉਦਯੋਗਿਕ ਪਲਾਟਾਂ ਦੇ ਨਾਲ-ਨਾਲ ਐਸ. ਏ. ਐਸ. ਨਗਰ ਦੇ ਵੱਖ-ਵੱਖ ਸੈਕਟਰਾਂ ਵਿੱਚ ਸਥਿਤ ਐਸ.ਸੀ.ਓਜ਼. ਅਤੇ ਰਿਹਾਇਸ਼ੀ ਪਲਾਟਾਂ ਦੀ ਸਫਲਤਾਪੂਰਵਕ ਨਿਲਾਮੀ ਕੀਤੀ ਗਈ| ਇਹਨਾਂ ਜਾਇਦਾਦਾਂ ਦੀ ਨਿਲਾਮੀ ਤੋਂ ਗਮਾਡਾ ਨੂੰ 24.89 ਕਰੋੜ ਰੁਪਏ ਦੀ ਕਮਾਈ ਹੋਈ| ਇਸੇ ਤਰ੍ਹਾਂ ਪੁੱਡਾ ਨੇ ਵੱਖ ਵੱਖ ਥਾਵਾਂ ਤੇ ਖਾਲੀ ਪਈਆਂ ਸਰਕਾਰੀ ਜ਼ਮੀਨਾਂ ਦੀ ਨਿਲਾਮੀ ਤੋਂ 20.31 ਕਰੋੜ ਰੁਪਏ ਕਮਾਏ ਹਨ|
ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਨੇ 2.60 ਕਰੋੜ ਰੁਪਏ, ਗਰੇਟਰ ਲੁਧਿਆਣਾ  ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ 3.90 ਕਰੋੜ ਰੁਪਏ, ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਨੇ 1.43 ਕਰੋੜ           ਰੁਪਏ, ਅੰਮ੍ਰਿਤਸਰ ਵਿਕਾਸ ਅਥਾਰਟੀ           (ਏ.ਡੀ.ਏ.) ਨੇ 85.50 ਲੱਖ ਰੁਪਏ ਅਤੇ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਨੇ 53.38 ਲੱਖ ਰੁਪਏ ਦੀ ਕਮਾਈ ਕੀਤੀ ਹੈ| ਉਹਨਾਂ ਦੱਸਿਆ ਕਿ ਨਿਲਾਮ ਕੀਤੀਆਂ ਗਈਆਂ ਜਾਇਦਾਦਾਂ ਪਟਿਆਲਾ, ਲੁਧਿਆਣਾ, ਐਸ.ਏ.ਐਸ.ਨਗਰ, ਜਲੰਧਰ, ਬਠਿੰਡਾ, ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ ਅਤੇ ਮਲੋਟ ਵਿੱਚ ਹਨ| ਸਫ਼ਲ ਬੋਲੀਕਾਰਾਂ ਨੂੰ ਨਿਲਾਮੀ ਸ਼ਡਿਊਲ ਅਨੁਸਾਰ ਇਹਨਾਂ ਸਾਈਟਾਂ ਦਾ ਕਬਜ਼ਾ ਸੌਂਪ ਦਿੱਤਾ ਜਾਵੇਗਾ ਜਦਕਿ ਅਸਫ਼ਲ ਬੋਲੀਕਾਰਾਂ ਦੀ ਬਿਆਨਾ ਰਾਸ਼ੀ ਜਲਦ ਵਾਪਸ ਕਰ ਦਿੱਤੀ ਜਾਵੇਗੀ|

Leave a Reply

Your email address will not be published. Required fields are marked *