ਪੰਜਾਬ ਸਰਕਾਰ ਨੇ ਬਿਕਰਮਜੀਤ ਸਿੰਘ ਬਿੱਕੀ ਨੂੰ ਮਿਸ਼ਨ ਫਤਿਹ ਯੋਧਾ ਵਜੋਂ ਦਿੱਤਾ ਗੋਲਡ ਸਰਟੀਫਿਕੇਟ

ਐਸ. ਏ. ਐਸ. ਨਗਰ 27 ਅਗਸਤ (ਸ.ਬ.) ਸਰਕਾਰੀ ਕਾਲਜ਼ ਮੁਹਾਲੀ ਦੇ ਬੱਡੀ ਵਿਦਿਆਰਥੀ ਅਤੇ ਯੁਵਕ ਸੇਵਾਵਾਂ ਕਲੱਬ ਖੈਰਪੁਰ ਦੇ ਪ੍ਰਧਾਨ ਬਿਕਰਮਜੀਤ ਸਿੰਘ ਬਿੱਕੀ ਨੂੰ ਮਿਸ਼ਨ ਫਤਿਹ ਯੋਧਾ ਵਜੋਂ ਪੰਜਾਬ ਸਰਕਾਰ ਵਲੋਂ ਆਨਲਾਈਨ ਗੋਲਡ ਸਰਟੀਫਿਕੇਟ ਦਿੱਤਾ ਗਿਆ ਹੈ|
ਬਿਕਰਮਜੀਤ ਸਿੰਘ ਬਿੱਕੀ ਨੇ ਦੱਸਿਆ ਕਿ ਸਰਕਾਰੀ ਕਾਲਜ਼ ਦੇ ਵਾਇਸ ਪ੍ਰਿੰਸੀਪਲ ਹਰਜੀਤ ਕੌਰ ਗੁਜਰਾਲ ਤੇ ਪ੍ਰੋ: ਡਾ. ਜਸਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਮਾਣ ਪ੍ਰਾਪਤ ਹੋਇਆ ਹੈ|
ਇਸ ਮੌਕੇ ਗ੍ਰਾਮ ਪੰਚਾਇਤ ਖੈਰਪੁਰ, ਪ੍ਰੋ: ਅਮਨਦੀਪ ਸਿੰਘ, ਪ੍ਰੋ: ਸੁਖਵਿੰਦਰ ਸਿੰਘ ਅਤੇ ਪ੍ਰੋ: ਅਸ਼ੀਸ਼ ਵਾਜਪਾਈ ਤੇ ਹੋਰਨਾਂ ਨੇ ਵਧਾਈ ਦਿੱਤੀ|

Leave a Reply

Your email address will not be published. Required fields are marked *