ਪੰਜਾਬ ਸਰਕਾਰ ਨੇ ਰਾਜ ‘ਚ 472 ਰਜਿਸਟਰਡ ਗਊਸ਼ਾਲਵਾ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ :ਕੀਮਤੀ ਭਗਤ

ਰਾਜ ਦੇ ਹਰੇਕ ਜ਼ਿਲ੍ਹੇ ਵਿੱਚ ਗਊਸ਼ਾਲਾਵਾਂ ਬਣਾਉਣ ਦਾ ਕੰਮ ਜਲਦੀ ਹੋਵੇਗਾ ਮੁਕੰਮਲ
ਪੰਜਾਬ ਦੇ ਸਾਰੇ ਜ਼ਿਲ੍ਹਿਆ ‘ਚ ਬਣ ਰਹੀਆਂ ਗਊਸ਼ਾਲਾਵਾਂ ਜ਼ਲਦ ਹੋਣਗੀਆਂ ਮੁਕੰਮਲ
ਗਊ ਭਗਤਾਂ ਨੂੰ ਕਾਨੂੰਨ ਆਪਣੇ ਹੱਥਾਂ ‘ਚ ਨਾ ਲੈਣ ਦੀ ਕੀਤੀ ਅਪੀਲ

ਐਸ.ਏ.ਐਸ.ਨਗਰ: 16 ਅਗਸਤ (ਕੁਲਦੀਪ ਸਿੰਘ) ਪੰਜਾਬ ਸਰਕਾਰ ਨੇ ਰਾਜ ‘ਚ 472 ਰਜਿਸਟਰਡ ਗਊਸ਼ਾਲਵਾ ਦੇ ਬਿਜਲੀ ਦੇ ਬਿੱਲ ਮੁਆਫ ਕੀਤੇ ਹਨ ਅਤੇ ਪੰਜਾਬ ਸਰਕਾਰ ਦੇ ਵਿਸ਼ੇਸ਼ ਯਤਨਾਂ ਸਦਕਾ ਸੂਬੇ ਦੇ ਸਾਰੇ ਜ਼ਿਲ੍ਹਿਆ ‘ਚ ਬਣ ਰਹੀਆਂ ਗਊਸ਼ਾਲਾਵਾ ਬਹੁਤ ਹੀ ਜ਼ਲਦ ਮੁਕੰਮਲ ਹੋ ਜਾਣਗੀਆ ਜਿਸ ਨਾਲ ਲੋਕਾਂ ਨੂੰ ਆਵਾਰਾ ਘੁੰਮ ਰਹੇ ਪਸ਼ੂਆ ਤੋਂ ਨਿਜ਼ਾਤ ਮਿਲੇਗੀ । ਇਸ ਗੱਲ ਦੀ ਜਾਣਕਾਰੀ ਚੇਅਰਮੈਨ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਸ਼੍ਰੀ ਕੀਮਤੀ ਭਗਤ ਨੇ ਵਣ ਭਵਨ ਸਥਿਤ ਕਮਿਸ਼ਨ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।

ਸ੍ਰੀ ਕੀਮਤੀ ਭਗਤ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਰਾਜ ਦੀਆਂ ਸਮੂਹ ਗਊਸ਼ਾਲਾਵਾਂ ‘ਚ ਆਉਣ ਵਾਲਾ ਸਮਾਨ ਵੈਟ ਮੁਕਤ ਕੀਤਾ ਗਿਆ ਜਿਸ ਸਬੰਧੀ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ । ਉਨ੍ਹਾਂ ਕਿਹਾ ਕਿ ਸੂਬੇ ਅੰਦਰ ਗੋਚਰ ਗਊਚਰਾਂਦ ਅਤੇ ਗਊਸ਼ਲਾਵਾਂ ਦੀਆਂ ਜ਼ਮੀਨਾਂ ਜੋ ਪੰਚਾਇਤਾਂ ਜਾਂ ਕਿਸੇ ਹੋਰ ਦੇ ਕਬਜੇ ਵਿਚ ਹਨ ਨੂੰ ਵਾਪਸ ਲੈਣ ਦਾ ਫੈਸਲਾਂ ਕੀਤਾ ਗਿਆ ਹੈ । ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਗਊ ਰੱਖਿਆ ਦੇ ਮਾਮਲੇ ਕਿਸੇ ਨੂੰ ਵੀ ਕਾਨੂੰਨ ਹੱਥਾਂ ਵਿਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵਗੀ । ਉਨ੍ਹਾਂ ਗਊ ਭਗਤਾਂ ਨੂੰ ਅਪੀਲ ਵੀ ਕੀਤੀ ਕਿ ਕੋਈ ਵੀ ਸ਼ਿਕਾਇਤ ਹੋਵੇ ਤਾਂ ਗਊ ਸੇਵਾ ਕਮਿਸ਼ਨ ਕੋਲ ਦੱਸ ਸਕਦੇ ਹਨ ਪਰ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਨਾ ਲਿਆ ਜਾਵੇ । ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਅੰਦਰ ਗਊ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਦਸ ਸਾਲ ਦੀ ਕੈਦ ਦਾ ਸ਼ਖਤ ਕਾਨੂੰਨ ਹੈ । ਉਨ੍ਹਾਂ ਦੱਸਿਆ ਕਿ ਗਊ ਸੇਵਾ ਕਮਿਸ਼ਨ ਵੱਲੋਂ ਰਾਜ ਦੇ ਜ਼ਿਲ੍ਹਾਂ ਪੱਧਰ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਸੂਬਾ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਗਊਧਨ ਭਲਾਈ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਗਊ ਸੁਰੱਖਿਆ ਸੈੱਲ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਦੇ ਇੰਚਾਰਜ਼ ਡੀ.ਐਸ.ਪੀ ਅਤੇ ਐਸ ਪੀ ਰੈੱਕ ਦੇ ਅਧਿਕਾਰੀ ਲਗਾਏ ਗਏ ਹਨ । ਗਊਸ਼ਲਾਵਾਂ ਦੀ ਰਜਿਸਟਰੀ ਕਰਵਾਊਣ ਸਮੇਂ ਸਟੈੱਪ ਡਿਊਟੀ ਮਾਫ਼ ਕੀਤੀ ਗਈ ਹੈ ਅਤੇ ਹਾਊਸ ਟੈਕਸ ਤੇ ਨਕਸੇ ਫੀਸਾਂ ਵਿਚ ਵੀ ਛੂਟ ਦਿੱਤੀ ਗਈ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਰਾਜ ਅੰਦਰ ਗਊ ਮਾਸ ਚੈਕ ਕਰਨ ਲਈ ਆਰ.ਡੀ.ਡੀ.ਐਲ ਲਬਾਰਟਰੀ ਜਲੰਧਰ ਵਿਖੇ ਬਣਾਈ ਗਈ ਹੈ । ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਸਮੂਹ ਗਊਸ਼ਾਲਾਵਾ ਲਈ ਟਿਊਬਵੈਲ ਕੁਨੇਕਸ਼ਨ ਪਹਿਲ ਦੇ ਆਧਾਰ ਤੇ ਦਿੱਤੇ ਜਾ ਰਹੇ । ਸੂਬੇ ਦੀਆਂ ਸਮੂਹ ਗਊਸ਼ਲਾਵਾਂ ਨੂੰ ਪੰਜਾਬ ਗਊ ਸੇਵਾ ਕਮਿਸ਼ਨ ਨਾਲ ਰਜਿਸਟਰਡ ਕੀਤਾ ਕਿਆ ਤਾ ਜੋ ਕੋਈ ਵੀ ਸਰਕਾਰੀ ਸੁਵਿਧਾਵਾ ਲੈਣ ‘ਚ ਕੋਈ ਦਿੱਕਤ ਨਾ ਆਵੇ ।

Leave a Reply

Your email address will not be published. Required fields are marked *