ਪੰਜਾਬ ਸਰਕਾਰ ਪਛੜੀਆਂ ਸ਼ੇਣੀਆਂ ਦੀ ਭਲਾਈ ਲਈ ਵਚਨਬੱਧ: ਚੰਦੂਮਾਜਰਾ ਪਛੜੀਆਂ ਸ਼ੇਣੀਆਂ ਵਿੰਗ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ

ਐਸ. ਏ. ਐਸ ਨਗਰ, 17 ਦਸੰਬਰ (ਸ.ਬ.) ਪੰਜਾਬ ਸਰਕਾਰ ਪਛੜੀਆਂ  ਸ਼੍ਰੇਣੀਆਂ ਦੇ ਬਹੁਪੱਖੀ ਵਿਕਾਸ ਲਈ ਵਚਨ ਬੱਧ ਹੈ ਅਤੇ ਇਸ ਵਾਸਤੇ ਸਰਕਾਰ ਵਲੋਂ ਕਈ ਤਰ੍ਹਾਂ ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ| ਇਹ ਗੱਲ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਉਹਨਾਂ ਦੀ ਰਿਹਾਇਸ਼ ਵਿਖੇ ਅਕਾਲੀ ਦਲ ਦੇ ਪਛੜੀਆਂ ਸ਼ੇਣੀਆਂ ਵਿੰਗ ਜਿਲ੍ਹਾਂ ਮੁਹਾਲੀ ਦੇ ਵੱਖ ਵੱਖ ਸਰਕਲਾਂ ਦੇ ਪ੍ਰਧਾਨਾਂ ਨੇ ਨਿਯੁਕਤੀ ਪੱਤਰ ਦੇਣ ਮੌਕੇ ਆਖੇ| ਉਹਨਾਂ ਕਿਹਾ ਕਿ ਨਵੇਂ ਨਿਯੁਕਤ ਅਹੁਦੇਦਾਰਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਤਾਂ ਜੋ ਲੋਕਾਂ ਨੇ ਇਹਨਾਂ ਸਕੀਮਾਂ ਦਾ ਫਾਇਦਾ ਮਿਲ ਸਕੇ|
ਇਸ ਮੌਕੇ ਵਿੰਗ ਦੀ ਜਿਲ੍ਹਾ ਇਕਾਈ ਦੇ ਪ੍ਰਧਾਨ ਸ੍ਰ. ਗੁਰਮੱਖ ਸਿੰਘ ਸੋਹਲ ਨੇ ਨਵੇਂ ਅਹੁਦੇਦਾਰਾਂ ਦੀ ਸ੍ਰ. ਚੰਦੂਮਾਜਰਾ ਨਾਲ ਜਾਣ ਪਹਿਚਾਨ ਕਰਵਾਈ| ਉਹਨਾਂ ਦਸਿਆਂ ਕਿ ਇਹ ਸਾਰੇ ਪਾਰਟੀ ਦੇ ਪੁਰਾਣੇ ਵਰਕਰ ਹਨ ਜਿਹੜੇ ਪਾਰਟੀ ਦੇ ਕੰਮਾਂ ਵਾਸਤੇ ਹਰ  ਸਮੇਂ ਤਿਆਰ ਰਹਿੰਦੇ ਹਨ ਅਤੇ ਇਹਨਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਮੁੱਖ ਰਖਦਿਆਂ ਹੀ ਇਹਨਾਂ ਨੂੰ ਇਹ  ਜਿੰਮੇਵਾਰੀ ਸੌਂਪੀ ਗਈ ਹੈ|
ਇਸ ਮੌਕੇ ਸ੍ਰ. ਬਹਾਦਰ ਸਿੰਘ ਨੂੰ ਸਰਕਲ ਪ੍ਰਧਾਨ ਬਲੌਂਗੀ, ਸ੍ਰੀ. ਭਗਤ ਰਾਮ ਨੇ ਸਰਕਲ ਪ੍ਰਧਾਨ ਸੋਹਾਣਾ, ਸ੍ਰ. ਭੁਪਿੰਦਰ ਸਿੰਘ ਨੂੰ ਸਰਕਲ ਪ੍ਰਧਾਨ ਜੋਨ 1, ਮੁਹਾਲੀ ਅਤੇ ਸ੍ਰ. ਮਨਜੀਤ ਸਿੰਘ ਨੂੰ ਲੁਬਾਣਾ ਨੂੰ ਸਰਕਲ ਪ੍ਰਧਾਨ ਜੋਨ 2 ਮੁਹਾਲੀ ਨਿਯੁਕਤ ਕੀਤਾ ਗਿਆ| ਇਸਤੋਂ ਇਲਾਵਾ ਸ੍ਰ. ਸਰਦਾਰ ਸਿੰਘ ਜੁਝਾਰ ਨਗਰ ਅਤੇ ਸ੍ਰ. ਜਤਿੰਦਰ ਸਿੰਘ ਬੱਬੂ ਨੇ ਜਿਲ੍ਹਾ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਨਵੇਂ ਚੁਣੇ ਅਹੁਦੇਦਾਰਾਂ ਨੇ ਇਹਨਾਂ ਨਿਯੁਕਤੀਆਂ ਲਈ ਪਾਰਟੀ ਹਾਈਕਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜਬੂਤੀ ਲਈ ਕੰਮ ਕਰਣਗੇ|

Leave a Reply

Your email address will not be published. Required fields are marked *