ਪੰਜਾਬ ਸਰਕਾਰ ਵਲੋਂ ਸੁਵਿਧਾ ਕਾਮਿਆਂ ਨੂੰ ਗੱਲਬਾਤ ਦਾ ਸੱਦਾ

ਐਸ ਏ ਐਸ ਨਗਰ, 1 ਜੁਲਾਈ (ਸ.ਬ.) ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਨੂੰ ਪੰਜਾਬ ਸਰਕਾਰ ਵਲੋਂ ਪਹਿਲਾਂ 19 ਅਪ੍ਰੈਲ ਫੇਰ 24 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਗੱਲਬਾਤ ਕਰਨ ਲਈ ਸੱਦਾ ਦਿੱਤਾ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਇਹ ਗੱਲਬਾਤ ਨੂੰ ਟਾਲ ਦਿੱਤਾ ਗਿਆ ਸੀ| ਉਸ ਤੋਂ ਬਾਅਦ ਆਪਣੀਆਂ ਮੰਗਾਂ ਤੇ ਬੱਜਿਦ ਕਾਮਿਆਂ ਵਲੋਂ ਆਪਣੀ ਮੰਗ ਸੰਬੰਧੀ ਸੰਘਰਸ਼ ਜਾਰੀ ਰੱਖਿਆ ਗਿਆ ਅਤੇ ਕਰੀਬ 2 ਮਹੀਨਿਆਂ ਦੀ ਖਿੱਚੋਤਾਨ ਮਗਰੋਂ ਵਧੀਕ ਮੁੱਖ ਸਕੱਤਰ ਨਿਰਮਲ ਜੀਤ ਸਿੰਘ ਕਲਸੀ ਨਾਲ 29 ਜੂਨ ਦੁਪਹਿਰ 12:30 ਵਜੇ ਦਾ ਸਮਾਂ ਤੈਅ ਹੋ ਗਿਆ ਪਰ ਚੱਲੀ ਆ ਰਹੀ ਰੀਤ ਅਨੁਸਾਰ ਪੰਜਾਬ ਸਰਕਾਰ ਵਲੋਂ ਇਹ ਮੀਟਿੰਗ ਵੀ ਟਾਲ ਦਿੱਤੀ ਗਈ| ਹੁਣ ਦੁਬਾਰਾ 6 ਜੁਲਾਈ ਦੁਪਹਿਰ 12:00 ਵਜੇ ਦਾ ਸਮਾਂ ਤੈਅ ਹੋਇਆ ਹੈ ਜਿਸ ਵਿੱਚ ਵਧੀਕ ਮੁੱਖ ਸਕੱਤਰ ਸੁਵਿਧਾ ਕਾਮਿਆਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਮੰਗਾਂ ਬਾਰੇ ਗੱਲਬਾਤ ਕਰਨਗੇ| ਇਸ ਸੰਬੰਧੀ ਗੱਲਬਾਤ ਦੌਰਾਨ ਯੂਨੀਅਨ ਦੇ ਪ੍ਰਧਾਨ ਰਵਿੰਦਰ ਰਵੀ ਜਨਰਲ ਸਕੱਤਰ ਵਰਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਸ ਤਰ੍ਹਾਂ ਮੀਟਿੰਗਾਂ ਦੇ ਦੇ ਕੇ ਉਨ੍ਹਾਂ ਨੂੰ ਬਾਰ-ਬਾਰ ਰੱਦ ਕਰਨਾ ਨੌਜਆਨ ਪੀੜ੍ਹੀ ਵਿੱਚ ਗਲਤ ਸੁਨੇਹਾ ਦਿੰਦਾ ਹੈ ਕਿਉਂਕਿ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਹਰ ਘਰ ਵਿੱਚ ਨੌਕਰੀ ਦੇਣ ਦਾ ਇੱਕ ਵੱਡਾ ਵਾਅਦਾ ਕੀਤਾ ਹੋਇਆ ਹੈ ਜਿਸ ਦੀ ਸ਼ੁਰੂਆਤ ਨੌਕਰੀਆਂ ਤੋਂ ਫਾਰਗ ਕੀਤੇ ਨੌਜਆਨ ਵਰਗ ਤੋਂ ਹੋਣਾ ਇੱਕ ਚੰਗਾ ਸੁਨੇਹਾ ਹੋਵੇਗਾ| ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਚ ਵਿੱਦਿਆ ਪ੍ਰਾਪਤ ਕੰਪਿਊਟਰ ਦੀ ਮੁਹਾਰਿਤ ਹਾਸਿਲ ਅਤੇ ਦਫਤਰੀ ਕੰਮਾਂ ਦੇ ਤਜਰੇਬਾਕਾਰ 1100 ਸੁਵਿਧਾ ਕਰਮਚਾਰੀਆਂ ਨੂੰ 6 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਮੰਗਾਂ ਦਾ ਹੱਲ ਕਰਕੇ ਪੰਜਾਬ ਦੇ ਸਾਰੇ ਨੌਜਆਨ ਵਰਗ ਨੂੰ ਤੋਹਫਾ ਦੇਵੇ ਤਾਂ ਜੋ ਬੇਰੁਜ਼ਗਾਰ ਫਿਰ ਰਹੇ ਬਾਕੀ ਨੌਜਆਨ ਵਰਗ ਵਿੱਚ ਇੱਕ ਆਸ ਦੀ ਤਾਰ ਛਿੜ ਜਾਵੇ|
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਚੰਨਪ੍ਰੀਤ ਸਿੰਘ, ਮੀਤ ਪ੍ਰਧਾਨ ਨਿਰਮਲ ਸਿੰਘ, ਖਜ਼ਾਨਚੀ ਰਜੇਸ਼ ਕੁਮਾਰ ਅਤੇ ਪ੍ਰੈਸ ਸਕੱਤਰ ਰਮੇਸ਼ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *