ਪੰਜਾਬ ਸਰਕਾਰ ਵਲੋਂ 5 ਆਯੁਰਵੇਦ ਹਸਪਤਾਲਾਂ ਲਈ 32 ਉਮੀਦਵਾਰ ਭਰਤੀ


ਚੰਡੀਗੜ੍ਹ, 4 ਦਸੰਬਰ (ਸ.ਬ.) ਸੂਬੇ ਭਰ ਵਿੱਚ ਮਿਆਰੀ ਸਿਹਤ              ਸੇਵਾਵਾਂ ਪ੍ਰਦਾਨ ਕਰਨ ਅਤੇ ਆਯੂਸ਼ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਲਈ ਸਿਹਤ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਕੌਮੀ ਸਿਹਤ ਮਿਸ਼ਨ ਤਹਿਤ 5 ਆਯੁਰਵੈਦ ਹਸਪਤਾਲਾਂ ਲਈ 32 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ|
ਇਸ ਮੌਕੇ ਸ. ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਦੇ 5 ਸਰਕਾਰੀ ਆਯੁਰਵੈਦ ਹਸਪਤਾਲਾਂ ਲਈ 16 ਆਯੁਰਵੈਦਿਕ ਮੈਡੀਕਲ ਅਧਿਕਾਰੀ, 8 ਉਪਵੈਦ, 5 ਮਸਾਜ਼ਰ, 2 ਕਸ਼ਾਰਸੂਤਰ ਅਟੈਂਡੈਂਟ ਅਤੇ 1 ਇਸਤਰੀ ਰੋਗ ਅਟੈਂਡੈਂਟ ਭਰਤੀ ਕੀਤੇ ਗਏ ਹਨ| ਉਨਾਂ ਕਿਹਾ ਕਿ ਸੂਬਾ ਸਰਕਾਰ ਆਯੁਰਵੈਦਿਕ ਸਿਹਤ             ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ| ਇਸ ਲਈ ਪੰਜਾਬ ਵਿੱਚ 137 ਆਯੁਰਵੈਦਾ ਹੈਲਥ ਐਂਡ ਵੈਲਨੈਸ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ| ਇਸ ਤੋਂ ਇਲਾਵਾ ਮੁਹਾਲੀ ਅਤੇ ਮੋਗਾ ਵਿੱਚ 50 ਬੈੱਡਾਂ ਦੀ ਸਮਰੱਥਾ ਵਾਲੇ 2 ਆਯੁਰਵੈਦ ਹਸਪਤਾਲਾਂ ਦਾ ਨਿਰਮਾਣ ਪ੍ਰਗਤੀ ਅਧੀਨ ਹੈ|
ਇਸ ਮੌਕੇ ਡਾਇਰੈਕਟਰ, ਆਯੁਰਵੇਦਾ ਡਾ. ਪੂਨਮ ਵਸੀਸ਼ਟ, ਸਿਹਤ ਮੰਤਰੀ ਦੇ ਓਐਸਡੀ ਸ੍ਰੀ ਬਲਵਿੰਦਰ ਸਿੰਘ, ਆਯੁਰਵੈਦ ਮੈਡੀਕਲ ਅਫ਼ਸਰ ਸ੍ਰੀ ਰਾਜੀਵ ਮਹਿਤਾ ਅਤੇ ਸਿਹਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *