ਪੰਜਾਬ ਸਰਕਾਰ ਵੱਲੋਂ ਅਨਏਡਿਡ ਕਾਲੇਜਾਂ ਨੂੰ ਰਾਹਤ

ਚੰਡੀਗੜ 22 ਜੂਨ (ਸ.ਬ.) ਜੁਆਇੰਟ ਐਕਸ਼ਨ ਕਮੇਟੀ (ਜੈਕ) ਦੀ ਮੁੱਖ ਮੰਤਰੀ ਨਿਵਾਸ, ਚੰਡੀਗੜ ਵਿੱਚ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ| ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ (ਮੁੱਖ ਮੰਤਰੀ ਵੱਲੋਂ) ਸਮਾਜਿਕ ਭਲਾਈ ਮੰਤਰੀ, ਸਾਧੂ ਸਿੰਘ ਧਰਮਸੋਤ ਨੇ ਕੀਤੀ| ਦੂਜੇ ਪਾਸੇ ਜੁਆਇੰਟ ਐਕਸ਼ਨ ਕਮੇਟੀ ਦੇ ਵਫਦ ਦੀ ਅਗਵਾਈ ਜੈਕ ਦੇ ਚੈਅਰਮੈਨ ਸ਼੍ਰੀ ਅਸ਼ਵਨੀ ਸੇਖੜੀ ਨੇ ਕੀਤੀ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੈਕ ਦੇ ਬੁਲਾਰੇ ਡਾ. ਅੰਸ਼ੂ ਕਟਾਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 323 ਕਰੋੜ ਰੁਪਏ ਜਲਦੀ ਜਾਰੀ ਕਰਨ ਦਾ ਭਰੋਸਾ ਦਿੱਤਾ| ਸਰਕਾਰ ਨੇ ਭਰੋਸਾ ਦਿੱਤਾ ਕਿ ਜਿਵੇਂ ਹੀ ਕੇਂਦਰ ਸਰਕਾਰ ਤੋ 323 ਕਰੋੜ ਪ੍ਰਾਪਤ ਕਰ ਲੈਣਗੇ, ਉਂਵੇ ਹੀ ਬਿਨਾਂ ਕਿਸੇ ਦੇਰੀ ਦੇ ਕਾਲੇਜਿਸ ਨੂੰ ਵੰਡ ਦਿੱਤੇ ਜਾਣਗੇ| ਪੰਜਾਬ ਹੋਰ ਜਿਆਦਾ ਰਾਸ਼ੀ ਦੇ ਲਈ ਕੇਂਦਰ ਨੂੰ ਉਪਯੋਗਿਤਾ ਸਰਟੀਫਿਕੇਟ ਜਮਾਂ ਕਰਵਾ ਦੇਵੇਗਾ|
ਉਹਨਾਂ ਕਿਹਾ ਕਿ ਪਿਛਲੀ ਸਰਕਾਰ ਵਿੱਚ ਆਈਟੀਆਈ, ਬੀ.ਐਡ, ਈਟੀਟੀ, ਨਰਸਿੰਗ ਆਦਿ ਦੀ ਫੀਸ ਬਹੁਤ ਘੱਟ ਸੀ ਜਿਸਦੇ ਕਾਰਣ ਕਾਲੇਜਿਸ ਇਹਨਾਂ ਕੋਰਸਾਂ ਵਿੱਚ ਦਾਖਿਲਾ ਕਰਨ ਤੋ ਪਰਹੇਜ਼ ਕਰਦੇ ਸਨ| ਸਰਕਾਰ ਨੇ ਅੱਜ ਦੀ ਮੀਟਿੰਗ ਵਿੱਚ ਤੁਰੰਤ ਕਮੇਟੀ ਬਣਾਉਣ ਅਤੇ ਅਜਿਹੇ ਕੋਰਸਾਂ ਦੇ ਲਈ ਅਨਏਡਿਡ ਕਾਲੇਜਾਂ ਦੇ ਲਈ ਫੀਸ ਨਿਰਧਾਰਿਤ ਕਰਨ ਦਾ ਕਾਲੇਜਾਂ ਨੂੰ ਭਰੋਸਾ ਦਿੱਤਾ|
ਇਸ ਮੌਕੇ ਸ਼੍ਰੀ ਐਸ ਕੇ ਸੰਧੂ, ਵਧੀਕ ਮੁੱਖ ਸਕੱਤਰ (ਹਾਇਰ ਐਜੁਕੇਸ਼ਨ ਐਂਡ ਲੈਂਗੁJਜਿਸ), ਸ਼੍ਰੀ ਅਨਿਰੁੱਧ ਤਿਵਾੜੀ, ਪ੍ਰਿੰਸੀਪਲ ਸਕੱਤਰ, ਫਾਈਨਾਂਸ, ਆਰ ਵੈਂਕਟਰਤਨਮ, ਪ੍ਰਿੰਸੀਪਲ ਸਕੱਤਰ, ਸੋਸ਼ਲ ਵੈਲਫੇਅਰ, ਸ਼੍ਰੀ ਡੀ. ਕੇ.ਤਿਵਾੜੀ, ਪ੍ਰਿੰਸੀਪਲ ਸੈਕਰੇਟਰੀ, ਟੈਕਨੀਕਲ ਔਜੁਕੇਸ਼ਨ, ਸ਼੍ਰੀ ਪ੍ਰਵੀਨ ਕੁਮਾਰ ਥਿੰਦ, ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ, ਟੈਕਨੀਕਲ ਐਜੁਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ; ਸ੍ਰ. ਮਲਵਿੰਦਰ ਸਿੰਘ ਜੱਗੀ, ਡਾਇਰੈਕਟਰ, ਵੈਲਫੇਅਰ, ਡਾ: ਮਨਜੀਤ ਸਿੰਘ, ਮੀਤ ਪ੍ਰਧਾਨ, ਪੁਟੀਆ, ਸ਼੍ਰੀ ਅਨਿਲ ਚੌਪੜਾ, ਕੰਫੈਡਰੇਸ਼ਨ ਆਫ ਪੰਜਾਬ ਅਨਏਡਿਡ ਇੰਸਟੀਚਿਊਸ਼ਨਸ, ਡਾ: ਅੰਸ਼ੂ ਕਟਾਰੀਆ, ਪ੍ਰੈਜ਼ੀਡੈਂਟ, ਪੁੱਕਾ, ਸਰਦਾਰ ਜਗਜੀਤ ਸਿੰਘ, ਪ੍ਰਧਾਨ, ਬੀ.ਐਡ ਫੈਡਰੇਸ਼ਨ, ਸ਼੍ਰੀ ਚਰਨਜੀਤ ਸਿੰਘ ਵਾਲੀਆ, ਪ੍ਰਧਾਨ, ਨਰਸਿੰਗ ਐਸੋਸੀਏਸ਼ਨ, ਸਰਦਾਰ ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ, ਸ਼੍ਰੀ ਜਸਨੀਕ ਸਿੰਘ, ਬੀ.ਐਡ ਐਸੋਸੀਏਸ਼ਨ, ਪੀਯੂ, ਡਾ: ਸਤਵਿੰਦਰ ਸੰਧੂ, ਬੀ.ਐਡ ਐਸੋਸੀਏਸ਼ਨ, ਜੀਐਨਡੀਯੂ ਕਾਲੇਜਿਸ, ਸਰਦਾਰ ਗੁਰਮੀਤ ਸਿੰਘ ਧਾਲੀਵਾਲ, ਚੈਅਰਮੈਨ, ਅਕੈਡਮਿਕ ਐਡਵਾਈਜ਼ਰੀ ਫੋਰਮ (ਏਏਐਫ), ਸ਼੍ਰੀ ਰਜਿੰਦਰ ਸਿੰਘ ਧਨੋਆ, ਐਸੋਸੀਏਸ਼ਨ ਆਫ ਪੋਲੀਟੈਕਨਿਕ ਕਾਲੇਜਿਸ, ਸਰਦਾਰ ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲੇਜਿਸ ਐਸੋਸੀਏਸ਼ਨ (ਪੁਡਕਾ), ਸ਼੍ਰੀ ਸ਼ਿਮਾਸ਼ੂੰ ਗੁਪਤਾ, ਆਈ ਟੀ ਆਈ ਐਸੋਸੋਸੀਏਸ਼ਨ, ਸ਼੍ਰੀ ਵਿਪਿਨ ਸ਼ਰਮਾ ਆਦਿ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ|

Leave a Reply

Your email address will not be published. Required fields are marked *