ਪੰਜਾਬ ਸਰਕਾਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ : ਬਲਬੀਰ ਸਿੱਧੂ
ਐਸ਼ਏ 6 ਜਨਵਰੀ (ਸ਼ਬ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਮੁਹਾਲੀ ਸ਼ਹਿਰ ਵਿੱਚ ਵਸਨੀਕਾਂ ਦੀਆਂ ਸਹੂਲਤਾਂ ਅਤੇ ਲੋੜ ਮੁਤਾਬਿਕ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਹ ਕੰਮ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ। ਸਥਾਨਕ ਫੇਜ਼ 3 ਬੀ 1 ਅਤੇ 3 ਬੀ 2 ਵਿੱਚ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਗ੍ਰਾਂਟਾਂ ਦੇ ਚੈਕ ਦੇਣ ਵੇਲੇ ਸ੍ਰ ਸਿੱਧੂ ਨੇ ਕਿਹਾ ਕਿ ਸਰਕਾਰ ਵਲੋਂ ਸ਼ਹਿਰ ਦੀਆਂ ਸਮਾਜ ਸੇਵੀ ਜੱਥੇਬੰਦੀਆਂ ਅਤੇ ਲੋਕ ਭਲਾਈ ਸੰਸਥਾਵਾਂ ਨੂੰ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ þ।
ਕਾਂਗਰਸ ਕਮੇਟੀ ਮੁਹਾਲੀ ਦੇ ਸ਼ਹਿਰੀ ਪ੍ਰਧਾਨ ਅਤੇ ਵਾਰਡ ਨੰਬਰ 6 ਤੋਂ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ ਦੇ ਵਾਰਡ ਵਿੱਚ ਕਰਵਾਏ ਇਹਨਾਂ ਪ੍ਰੋਗਰਾਮਾਂ ਦੌਰਾਨ ਸ੍ਰ ਸਿੱਧੂ ਦੇ ਨਾਲ ਸਾਬਕਾ ਕੌਂਸਲਰ ਸ੍ਰ ਕੁਲਜੀਤ ਸਿੰਘ ਬੇਦੀ ਅਤੇ ਤਰਨਜੀਤ ਕੌਰ ਗਿੱਲ ਵੀ ਹਾਜਿਰ ਸਨ।
ਸਿਹਤ ਮੰਤਰੀ ਵਲੋਂ ਫੇਜ਼ 3ਬੀ2 ਦੀ ਰੇਜੀਡੇਂਟਸ ਵੈਲਫੇਅਰ ਸੁਸਾਇਟੀ ਨੂੰ 50 ਹਜਾਰ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਸ੍ਰ ਹਰਿੰਦਰ ਪਾਲ ਸਿੰਘ ਬਿੱਲਾ, ਸਾਬਕਾ ਪ੍ਰਧਾਨ ਮਿਉਂਸਪਲ ਕੌਂਸਲ ਮੁਹਾਲੀ, ਕਰਨਲ ਜੇ ਐਸ਼ ਰਾਏ, ਕਰਨਲ ਕੰਵਲ ਸੱਧੂ, ਕਰਨਲ ਮੁਖਤਾਰ ਸਿੰਘ ਚੀਮਾ, ਭੁਪਿੰਦਰ ਸਿੰਘ ਗਰੇਵਾਲ, ਐਚ ਧਨੋਆ, ਕਰਨਲ ਬੀ ਬਰਾੜ, ਕੇਵਲ ਸਿੰਘ ਅਤੇ ਸੇਵਾ ਸਿੰਘ ਹਾਜਿਰ ਸਨ।
ਇਸ ਦੌਰਾਨ ਫੇਜ਼ 3 ਬੀ1 ਵਿੱਚ ਕੀਤੇ ਗਏ ਪ੍ਰੋਗਰਾਮ ਦੌਰਾਨ ਸ੍ਰ ਸਿੱਧੂ ਵਲੋਂ ਪੀਪਲਜ਼ ਵੈਲਫੇਅਰ ਐਸੋਸੀਏਸ਼ਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ 50 ਹਜਾਰ ਦੀ ਗ੍ਰਾਂਟ ਦਾ ਚੈਕ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸ੍ਰੀ ਐਮ ਔਜਲਾ, ਏ ਸਿੰਘ, ਐਸ਼ ਕੇ ਬਾਲੀ, ਜਨਰਲ ਡੀ ਸਿੰਘ, ਕਰਨਲ ਡੀ ਸੰਧੂ, ਜੇ ਡੀ ਐਸ਼ ਗਿੱਲ, ਆਈ ਡੀ ਸਿੰਘ, ਜਸਬੀਰ ਸਿੰਘ, ਨੀਤੂ ਸਿੱਧੂ, ਤਰਲੋਚਨ ਸਿੰਘ, ਜੀ ਐਸ਼ ਘੱਈ, ਜੀ ਬੀ ਸਿੰਘ, ਮਹਿੰਦਰ ਸਿੰਘ, ਜਤਿੰਦਰ ਢੀਂਗਰਾ, ਜਗਦੀਸ਼ ਸਿੰਘ ਬੱਲ ਅਤੇ ਸੰਤੋਖ ਸਿੰਘ ਹਾਜਿਰ ਸਨ।