ਪੰਜਾਬ ਸਰਕਾਰ  ਸਕਾਲਰਸ਼ਿਪ ਦੇ 115 ਕਰੋੜ ਰੁਪਏ ਤੁਰੰਤ ਜਾਰੀ ਕਰੇ : ਐਕਸ਼ਨ ਕਮੇਟੀ

ਐਸ ਏ ਐਸ ਨਗਰ, 30 ਜੂਨ (ਸ.ਬ.)  13 ਵੱਖ-ਵੱਖ ਐਸੋਸੀਏਸ਼ਨ ਦੀ ਸੰਯੁਕਤ ਕਮੇਟੀ ਜੁਆਇੰਟ ਐਕਸ਼ਨ ਕਮੇਟੀ (ਜੈਕ)  ਨੇ ਪੰਜਾਬ ਸਰਕਾਰ ਨੂੰ 115 ਕਰੋੜ ਰੁਪਏ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਾਰੀ ਕਰਨ ਦੀ ਅਪੀਲ ਕੀਤੀ ਜੋ ਕਿ ਕੇਂਦਰ ਸਰਕਾਰ ਪੰਜਾਬ ਨੂੰ ਜਾਰੀ ਕਰ ਚੁੱਕੀ ਹੈ|
ਜੁਆਇੰਟ ਐਕਸ਼ਨ ਕਮੇਟੀ ਦੇ ਇੱਕ ਵਫਦ ਨੇ ਅੱਜ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ| ਇਸ ਮੌਕੇ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਤੋਂ ਹੀ ਪੰਜਾਬ ਸਰਕਾਰ ਨੂੰ  115 ਕਰੋੜ ਰੁਪਏ ਜਾਰੀ ਕਰ ਚੁੱਕੇ ਹੈ| ਉਹਨਾਂ ਨੇ 115 ਕਰੋੜ ਰੁਪਏ ਜਲਦੀ ਜਾਰੀ ਕਰਨ ਦੇ ਲਈ ਬਾਦਲ ਨੂੰ ਅਪੀਲ ਕੀਤੀ ਜੋ ਕਿ ਪੰਜਾਬ ਦੇ  ਐਸਸੀ ਵਿਦਿਆਰਥੀਆਂ ਦੀ ਪੰਜਾਬ ਸਰਕਾਰ ਵੱਲ ਬਕਾਇਆ ਹੈ|
ਕਟਾਰੀਆ ਨੇ ਬਾਦਲ ਨੂੰ ਅਪੀਲ ਕੀਤੀ ਕਿ 115 ਕਰੋੜ ਜਾਰੀ ਕਰਨ ਤੋਂ ਬਾਅਦ, ਪੰਜਾਬ ਸਰਕਾਰ ਨੂੰ ਸਾਲ 2015-16 ਦੇ ਲਈ 325 ਕਰੋੜ ਅਤੇ ਸਾਲ 2016-17 ਦੇ ਲਈ 715 ਕਰੋੜ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੇ ਲਈ ਕਹਿਣਾ ਚਾਹੀਦਾ ਹੈ| ਉਹਨਾਂ ਨੇ ਪੰਜਾਬ ਸਰਕਾਰ ਨੂੰ 45 ਕਰੋੜ ਰੁਪਏ ਵੀ ਜਾਰੀ ਕਰਨ ਦੀ ਬੇਨਤੀ ਕੀਤੀ ਜੋ ਰਾਜ ਸਰਕਾਰ ਵੱਲ ਬਕਾਇਆ ਹੈ|
ਇਸ ਮੌਕੇ ਡਾ: ਅੰਸ਼ੂ ਕਟਾਰੀਆ, ਪੰਜਾਬ ਅਨਏਡਿਡ ਕਾਲੇਜਿਸ ਐਸੋਸੀਏਸ਼ਨ ( ਪੁੱਕਾ) ਅਤੇ ਸਪੋਕਸਮੈਨ ਜੈਕ; ਸ਼੍ਰੀ ਚਰਨਜੀਤ ਸਿੰਘ ਵਾਲੀਆ, ਪ੍ਰੈਜ਼ੀਡੈਂਟ, ਨਰਸਿੰਗ ਐਸੋਸੀਏਸ਼ਨ; ਸ਼੍ਰੀ ਤਰਵਿੰਦਰ ਸਿੰਘ ਰਾਜੂ, ਪ੍ਰੈਜ਼ੀਡੈਂਟ , ਦੁਆਬਾ ਅਨਏਡਿਡ ਕਾਲੇਜਿਸ ਐਸੋਸੀਏਸ਼ਨ (ਦੁੱਕਾ); ਸ਼੍ਰੀ ਰਮਨ ਭੱਲਾ, ਸਾਬਕਾ-ਮੰਤਰੀ ਅੱਜ; ਸ: ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲੇਜਿਸ ਐਸੋਸੀਏਸ਼ਨ ਵੀ ਮੌਜੂਦ ਸਨ|

Leave a Reply

Your email address will not be published. Required fields are marked *