ਪੰਜਾਬ ਸਵੱਛਤਾ ਮਾਪਦੰਡਾਂ ਤੇ ਦੇਸ਼ ਵਿੱਚੋਂ ਰਹੇਗਾ ਮੋਹਰੀ: ਰਜ਼ੀਆ ਸੁਲਤਾਨਾ

ਚੰਡੀਗੜ੍ਹ, 27 ਜੁਲਾਈ (ਸ.ਬ.) ਸੂਬੇ ਵਿੱਚ ਸਵੱਛਤਾ ਸਰਵੇਖਣ ਗ੍ਰਾਮੀਣ – 2018 ਅਤੇ ਮੇਰਾ ਪਿੰਡ ਮੇਰਾ ਮਾਣ ਮੁਹਿੰਮ ਦੀ ਸ਼ੁਰੂਆਤ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪੰਜਾਬ ਜੀਵਨ ਦੇ ਹਰ ਖੇਤਰ ਅਤੇ ਮਨੁੱਖੀ ਵਿਕਾਸ ਦੇ ਮਾਪਦੰਡਾਂ ਤੇ ਹਮੇਸ਼ਾ ਮੋਹਰੀ ਰਿਹਾ ਹੈ ਅਤੇ ਸਾਨੂੰ ਯਕੀਨ ਹੈ ਕਿ ਭਾਰਤ ਸਰਕਾਰ ਵੱਲੋਂ ਗਿਣਨਾਤਮਕ ਅਤੇ ਗੁਣਵੱਤਾ ਦੇ ਆਧਾਰ ਤੇ ਦੇਸ਼ ਭਰ ਵਿੱਚ ਚਲਾਏ ਗਏ ਸਵੱਛਤਾ ਸਰਵੇਖਣ ਵਿੱਚ ਪੰਜਾਬ ਸੂਬਾ ਇੱਕ ਵੱਖਰੀ ਪਛਾਣ ਕਾਇਮ ਕਰੇਗਾ|
ਪੇਂਡੂ ਖੇਤਰ ਦੇ ਭਾਈਵਾਲਾਂ ਨੂੰ ਆਪਣੇ ਪਿੰਡਾਂ ਦੀ ਸਫ਼ਾਈ ਮੁਹਿੰਮ ਪ੍ਰਤੀ ਜਾਗਰੂਕ ਕਰਨ ਲਈ ਮਾਣਯੋਗ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਵੱਲੋਂ 1 ਅਗਸਤ ਤੋਂ 31 ਅਗਸਤ ਤੱਕ ਚਲਾਏ ਗਏ ਮਿਸ਼ਨ ਸਵੱਛ ਅਤੇ ਤੰਦਰੁਸਤ ਪੰਜਾਬ ਅਧੀਨ ਮੇਰਾ ਪਿੰਡ ਮੇਰਾ ਮਾਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ| ਹਰੇਕ ਜ਼ਿਲ੍ਹੇ ਵਿੱਚ ਸਫ਼ਾਈ ਮਾਪਦੰਡਾਂ ਤੇ ਖਰ੍ਹੇ ਉਤਰਨ ਵਾਲੇ ਪਿੰਡ, ਸਕੂਲ, ਆਂਗਨਵਾੜੀ ਤੇ ਸਿਹਤ ਕੇਂਦਰ ਅਤੇ ਸਵੱਛਤਾ ਚੈਂਪੀਅਨਾਂ ਲਈ ਕੁੱਲ 1.88 ਕਰੋੜ ਦੇ ਵਿਸ਼ੇਸ ਸਨਮਾਨਾਂ ਦੀ ਘੋਸ਼ਣਾ ਕੀਤੀ ਗਈ ਹੈ| ਜ਼ਿਲ੍ਹੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਹੇਠ ਅਤੇ ਸਵੱਛਤਾ ਚੈਂਪੀਅਨਾਂ ਆਜ਼ਾਦ ਕਮੇਟੀ ਵੱਲੋਂ 2 ਅਕਤੂਬਰ, 2018 ਨੂੰ ਇਸ ਮੁਹਿੰਮ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ|
ਇਸ ਮੁਹਿੰਮ ਦੇ ਹਿੱਸੇ ਵਜੋਂ ਮੰਤਰੀ ਵੱਲੋਂ ਸਵੱਛ ਮੋਬਾਇਲ ਐਪਲੀਕੇਸ਼ਨ ਚਲਾਈ ਗਈ ਹੈ, ਜਿਸ ਨੂੰ ਨਾਗਰਿਕ ਡਾਊਨਲੋਡ ਕਰਕੇ ਆਪਣੇ ਪਿੰਡ ਵਿੱਚ ਖੁੱਲ੍ਹੇ ਵਿੱਚ ਸੌਚ, ਜੇ ਯੋਗ ਹੋਵੇ ਤਾਂ ਟਾਇਲਟ ਦੀ ਮੰਗ ਅਤੇ ਸਫਾਈ ਮੁਹਿੰਮਾ ਨਾਲ ਸਬੰਧਿਤ ਗਤੀਵਿਧੀਆਂ ਨੂੰ ਫੋਟੋਆਂ ਸਮੇਤ ਰਜਿਸਟਰ ਕਰਕੇ ਆਪਣਾ ਫੀਡਬੈਕ ਦੇ ਸਕਦੇ ਹਨ|
ਉਹਨਾਂ ਕਿਹਾ ਕਿ ਸਿਰਫ਼ ਪੰਜਾਬ ਸੂਬਾ ਹੀ ਹੈ, ਜੋ ਨਾਗਰਿਕਾਂ ਨੂੰ ਸਫ਼ਾਈ ਮੁਹਿੰਮ ਤੇ ਆਪਣਾ ਫੀਡਬੈਕ ਦੇਣ ਲਈ ਉਤਸ਼ਾਹਿਤ ਕਰ ਰਿਹਾ ਹੈ, ਤਾਂ ਕਿ ਲੋਕਾਂ ਦੀ ਸ਼ਮੂਲੀਅਤ ਨਾਲ ਪੰਜਾਬ ਨੂੰ ਸਵੱਛ ਅਤੇ ਤੰਦਰੁਸਤ ਸੂਬਾ ਬਣਾਉਣ ਦਾ ਟੀਚਾ ਹਾਸਿਲ ਕੀਤਾ ਜਾ ਸਕੇ|
ਭਾਰਤ ਭਰ ਦੇ ਸਾਰੇ ਜ਼ਿਲ੍ਹਿਆਂ ਅਤੇ ਸੂਬਿਆਂ ਦੀ ਗਿਣਨਾਤਮਕ ਅਤੇ ਗੁਣਾਤਮਕ ਮਾਪਦੰਡਾਂ ਦੇ ਆਧਾਰ ਤੇ ਰੈਕਿੰਗ ਵਿੱਚ ਸੁਧਾਰ ਲਈ ਭਾਰਤ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰਾਲੇ ਵੱਲੋਂ ਇਕ ਨਿਜੀ ਸਰਵੇ ਏਜੰਸੀ ਦੇ ਜ਼ਰੀਏ ਸਵੱਛ ਸਰਵੇਖਣ ਗ੍ਰਾਮੀਣ-2018 ਦੀ ਸ਼ੁਰੂਆਤ ਕੀਤੀ ਗਈ ਹੈ| ਇਹ ਰੈਕਿੰਗ ਵਿਆਪਕ ਮਾਪਦੰਡਾਂ ਜਿਵੇਂ ਸਕੂਲ, ਆਂਗਨਵਾੜੀ ਕੇਂਦਰਾਂ, ਸਿਹਤ ਕੇਂਦਰਾਂ, ਹੱਟ ਬਾਜ਼ਾਰਾਂ. ਪੰਚਾਇਤ ਜਿਹੀਆਂ ਜ਼ਿਲ੍ਹਾ ਪੱਧਰੀ ਜਨਤਕ ਥਾਂਵਾਂ ਅਤੇ ਸਫ਼ਾਈ ਤੇ ਬੁਨਿਆਦੀ ਵਿਕਾਸ ਪ੍ਰਤੀ ਨਾਗਰਿਕਾਂ ਦੇ ਸੁਝਾਵਾਂ ਦੇ ਆਧਾਰ ਤੇ ਹੋਵੇਗੀ| ਭਾਰਤ ਸਰਕਾਰ ਵੱਲੋਂ ਮੋਹਰੀ ਰਹਿਣ ਜ਼ਿਲ੍ਹਿਆਂ ਅਤੇ ਸੂਬਿਆਂ ਨੂੰ 2 ਅਕਤੂਬਰ, 2018 ਨੂੰ ਸਨਮਾਨਿਤ ਕੀਤਾ ਜਾਵੇਗਾ|
ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਜਿੱਥੋਂ ਤੱਕ ਸਫ਼ਾਈ ਦਾ ਸਬੰਧ ਹੈ, ਅਸੀਂ ਪੇਂਡੂ ਲੋਕਾਂ ਦੇ ਰਵੱਈਏ ਨੂੰ ਬਦਲਣ ਸਬੰਧੀ ਸ਼ਲਾਘਾਯੋਗ ਕੰਮ ਕੀਤਾ ਹੈ| ਉਹਨਾਂ ਦੱਸਿਆ ਕਿ ਸੂਬੇ ਦੀਆਂ ਸਾਰੀਆਂ ਪੰਚਾਇਤਾਂ ਨੇ ਆਪਣੇ ਪਿੰਡਾਂ ਨੂੰ ਖੁਲ੍ਹੇ ਵਿੱਚ ਸੌਚ ਮੁਕਰ ਐਲਾਨਿਆ ਹੈ|
ਸ੍ਰੀਮਤੀ ਸੁਲਤਾਨਾ ਨੇ ਨਾਗਰਿਕਾਂ ਨੂੰ ਆਪਣੇ ਪਿੰਡਾਂ ਸਾਫ਼-ਸੁਥਰਾ ਰੱਖਣ ਲਈ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ|

Leave a Reply

Your email address will not be published. Required fields are marked *