ਪੰਜਾਬ ਸਿਵਲ ਸਕੱਤਰੇਤ ਦਿਵਿਆਂਗ ਅਧਿਕਾਰੀ ਕਰਮਚਾਰੀ ਐਸੋਸੀਏਸ਼ਨ ਦਾ ਗਠਨ


ਚੰਡੀਗੜ੍ਹ, 26 ਨਵਬੰਰ (ਸ.ਬ.) ਪੰਜਾਬ ਸਿਵਲ ਸਕੱਤਰੇਤ ਵਿੱਚ ਕੰਮ ਕਰਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਵੱਡੀ ਗਿਣਤੀ ਵਿੱਚ ਇੱਕਠੇ ਹੋਕੇ ਪੰਜਾਬ ਸਿਵਲ ਸਕੱਤਰੇਤ ਦਿਵਿਆਂਗ ਅਧਿਕਾਰੀ/ਕਰਮਚਾਰੀ ਐਸੋਸੀਏਸ਼ਨ ਦਾ ਗਠਨ ਸਰਬਸੰਮਤੀ ਨਾਲ ਗਿਆ ਹੈ| ਇਸ ਮੌਕੇ ਪੰਜਾਬ ਸਿਵਲ             ਸਕੱਤਰੇਤ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਗਵੰਤ ਸਿੰਘ ਬਦੇਸ਼ਾਂ ਨੂੰ ਚੋਣ ਅਧਿਕਾਰੀ ਨਾਮਜਦ ਕੀਤਾ ਗਿਆ|
ਇਸ ਮੌਕੇ ਪਰਮਦੀਪ ਸਿੰਘ ਭਬਾਤ ਨੂੰ ਚੇਅਰਮੈਨ, ਮਨਜੀਤ ਸਿੰਘ ਰੰਧਾਵਾ ਨੂੰ ਪ੍ਰਧਾਨ, ਮਨੀਸ਼ ਵਰਮਾ ਨੂੰ ਜਨਰਲ ਸਕੱਤਰ ਅਤੇ ਸਤਵਿੰਦਰ ਸਿੰਘ ਨੂੰ ਕੈਸ਼ ਸਕੱਤਰ ਨਾਮਜਦ ਕੀਤਾ ਗਿਆ ਹੈ| ਜੱਥੇਬੰਦੀ ਦੇ ਬਾਕੀ ਆਗੂਆਂ ਦੀ ਚੋਣ ਕਰਨ ਦੇ ਅਧਿਕਾਰ ਇਨ੍ਹਾਂ ਚਾਰ ਆਗੂਆਂ ਨੂੰ ਦਿੱਤੇ ਗਏ ਹਨ ਜੋ ਕਿ 2 ਹਫਤੇ ਦੇ ਅੰਦਰ ਅੰਦਰ ਬਾਕੀ               ਅਹੁਦੇਦਾਰਾਂ ਦੀ ਚੋਣ ਕਰਕੇ ਮੀਟਿੰਗ ਦੌਰਾਨ ਜਾਣਕਾਰੀ ਦੇਣਗੇ| 
ਇਸ ਮੌਕੇ ਚੁਣੇ ਨਵ-ਨਿਯੁਕਤ  ਚੇਅਰਮੈਨ ਪਰਮਦੀਪ ਸਿੰਘ ਭਬਾਤ, ਪ੍ਰਧਾਨ ਮਨਜੀਤ ਸਿੰਘ ਰੰਧਾਵਾ, ਜਨਰਲ ਸਕੱਤਰ ਮਨੀਸ਼ ਵਰਮਾ ਨੇ ਦੱਸਿਆ ਕਿ ਦਿਵਿਆਂਗ ਮੁਲਾਜਮ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰ ਰਹੇ ਹਨ ਪ੍ਰੰਤੂ ਉਨਾਂ ਦੀਆਂ ਹੱਕੀ ਮੰਗਾਂ ਅਤੇ ਦਰਪੇਸ਼ ਮੁਸ਼ਕਿਲਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ| ਜਿਸ ਕਾਰਨ ਉਹਨਾਂ ਨੂੰ ਇਸ ਜੱਥੇਬੰਦੀ ਨੂੰ ਗਠਿਤ ਕਰਨਾ ਪਿਆ ਹੈ| ਉਨ੍ਹਾਂ ਕਿਹਾ ਕਿ ਉਹਨਾਂ ਦੀਆਂ ਮੰਗਾਂ ਬਾਕੀ ਮੁਲਾਜਮਾਂ ਨਾਲੋਂ ਹੱਟ ਕੇ ਹਨ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਮੰਗ ਪੱਤਰ ਦੇ ਰੂਪ ਵਿੱਚ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਸਕੱਤਰੇਤ ਦੇ ਬਾਕੀ ਅਧਿਕਾਰੀਆਂ ਨੂੰ ਸੂਚਿੱਤ ਕੀਤਾ ਜਾਵੇਗਾ| 
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ, ਪਰਮਜੀਤ ਸਿੰਘ, ਪਿਊਸ਼ ਕੁਮਾਰੀ, ਸੰਜੀਵ ਕੁਮਾਰ, ਅਮਨਦੀਪ ਕੌਰ, ਹਰਪਾਲ ਕੌਰ, ਕੁਲਵਿੰਦਰ ਸਿੰਘ,ਗੁਰਸ਼ਰਨ ਸਿੰਘ, ਹਰਚਰਨ ਸਿੰਘ ਅਤੇ ਸੁਦਾਗਰ ਸਿੰਘ ਅਤੇ ਹੋਰ ਮੁਲਾਜਮ ਹਾਜਿਰ ਸਨ|

Leave a Reply

Your email address will not be published. Required fields are marked *