ਪੰਜਾਬ ਹੋਮਗਾਰਡ ਮ੍ਰਿਤਕ ਪਰਿਵਾਰਿਕ ਮਂੈਬਰ ਯੂਨੀਅਨ ਵਲੋਂ ਵਾਰਸਾਂ ਨੂੰ ਨੌਕਰੀਆਂ ਦੇਣ ਦੀ ਮੰਗ

ਐਸ ਏ ਐਸ ਨਗਰ, 20 ਦਸੰਬਰ (ਸ.ਬ.) ਪੰਜਾਬ ਹੋਮਗਾਰਡ ਮ੍ਰਿਤਕ ਪਰਿਵਾਰਕ ਮਂੈਬਰ ਯੂਨੀਅਨ ਪੰਜਾਬ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਡਿਊਟੀ ਦੌਰਾਨ ਮਾਰੇ ਗਏ ਹੋਮਗਾਰਡ ਜਵਾਨਾਂ ਦੇ ਪਰਿਵਾਰਕ ਮਂੈਬਰਾਂ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ|
ਇਸ ਪੱਤਰ ਵਿਚ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਪੱਟੀ, ਮੀਤ ਪ੍ਰਧਾਨ ਹਰਵਿੰਦਰ ਸਿੰਘ, ਖਜਾਨਚੀ ਆਗਿਆਪਾਲ ਸਿੰਘ ਨੇ ਲਿਖਿਆ ਹੈ ਕਿ ਉਹਨਾਂ ਦੇ ਪਿਤਾ ਹੋਮਗਾਡਰ ਵਿਚ ਮੁਲਾਜਮ ਸਨ ਅਤੇ ਪੰਜਾਬ ਵਿਚ ਅਤਵਾਦ ਦੇ ਸਮੇਂ ਡਿਊਟੀ ਦੌਰਾਨ ਮਾਰੇ ਗਏ ਸਨ| ਪਿਛਲੀ ਬਾਦਲ ਸਰਕਾਰ ਨੇ ਮ੍ਰਿਤਕ ਹੋਮਗਾਰਡ ਦੇ ਜਵਾਨਾਂ ਦੇ ਵਾਰਸਾਂ ਨੂੰ ਇਕ ਇਕ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਸ ਸਬੰਧੀ ਬਾਦਲ ਸਰਕਾਰ ਵਲੋਂ ਨੋਟੀਫਿਕੇਸਨ ਵੀ ਜਾਰੀ ਕੀਤਾ ਗਿਆ ਸੀ ਜਿਹਨਾਂ ਦੀ ਦਫਤਰੀ ਕਾਰਵਾਈ ਵੀ ਪੂਰੀ ਹੋ ਚੁਕੀ ਹੈ| ਪਰ ਪੰਜਾਬ ਸਰਕਾਰ ਵਲੋਂ ਅਜੇ ਤੱਕ ਇਹਨਾਂ ਵਾਰਸਾਂ ਨੂੰ ਨੌਕਰੀਆਂ ਨਹੀਂ ਦਿਤੀਆਂ ਗਈਆਂ| ਉਹਨਾਂ ਮੰਗ ਕੀਤੀ ਕਿ ਮ੍ਰਿ੍ਰਤਕ ਹੋਮਗਾਰਡ ਜਵਾਨਾਂ ਦੇ ਵਾਰਸਾਂ ਨੂੰ ਤੁਰੰਤ ਸਰਕਾਰੀ ਨੌਕਰੀਆਂ ਦਿਤੀਆਂ ਜਾਣ|

Leave a Reply

Your email address will not be published. Required fields are marked *