ਪੰਜ ਮੰਜਿਲਾ ਇਮਾਰਤ ਦਾ ਕੁੱਝ ਹਿੱਸਾ ਡਿੱਗਿਆ

ਰੋਮ, 8 ਜੁਲਾਈ (ਸ.ਬ.) ਇਟਲੀ ਵਿੱਚ ਨੇਪਲਸ ਦੇ ਦੱਖਣ ਵਿੱਚ 5 ਮੰਜ਼ਲਾ ਇਕ ਇਮਾਰਤ ਦੇ ਕੁੱਝ ਹਿੱਸੇ ਦੇ ਢਹਿ ਜਾਣ ਕਾਰਨ ਇਸ ਅੰਦਰ ਦੋ ਪਰਿਵਾਰ ਫਸ ਗਏ ਹਨ| ਜਦ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹ ਇੱਥੇ ਪੁੱਜੇ ਅਤੇ ਅੰਦਰ ਫਸੇ ਲੋਕਾਂ ਦੀ ਭਾਲ ਸ਼ੁਰੂ ਕੀਤੀ| ਪੁਲੀਸ ਨੇ ਦੱਸਿਆ ਕਿ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੂੰ ਇਸ ਅੰਦਰੋਂ 3 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਤੇ ਬਾਕੀਆਂ ਦੀ ਅਜੇ ਤਕ ਕੋਈ ਖਬਰ ਨਹੀਂ ਮਿਲੀ| ਇਮਾਰਤ ਦੇ ਢਹਿ ਜਾਣ ਦੇ ਕਾਰਨ ਅਜੇ ਸਪੱਸ਼ਟ ਨਹੀਂ ਹੋਏ| ਸਥਾਨਕ     ਸਮੇਂ ਮੁਤਾਬਕ ਸਵੇਰੇ 6 ਵਜੇ ਮਗਰੋਂ ਇਮਾਰਤ ਦੇ ਢਹਿ ਜਾਣ ਤੋਂ ਪਹਿਲਾਂ ਕਿਸੇ ਤਰ੍ਹਾਂ ਦੇ ਵੀ ਧਮਾਕੇ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਪਰ ਨੇੜੇ ਦੀ ਰੇਲਵੇ ਲਾਈਨ ਤੋਂ ਇਕ ਟ੍ਰੇਨ ਲੰਘੀ ਸੀ| ਟੀ.ਵੀ.ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਇਮਾਰਤ ਦਾ ਇਕ ਹਿੱਸਾ ਢਹਿ ਗਿਆ ਹੈ, ਜਿਸ ਨਾਲ ਇਮਾਰਤ ਦੇ ਕੁੱਝ ਹਿੱਸਿਆਂ ਦੀ ਮਜ਼ਬੂਤੀ ਦੀ ਵੀ ਜਾਂਚ ਹੋ ਰਹੀ ਹੈ| ਐਮਰਜੈਂਸੀ ਵਿਭਾਗ ਦੇ 80 ਕਰਮਚਾਰੀ ਹੱਥਾਂ ਤੇ ਬਾਲਟੀਆਂ ਨਾਲ ਮਲਬੇ ਨੂੰ ਹਟਾ ਰਹੇ ਹਨ|

Leave a Reply

Your email address will not be published. Required fields are marked *