ਪੰਡਤਾਂ ਤੇ ਛਾਪੇ ਤੋਂ ਭੜਕੀ ਸ਼ਿਵ ਸੈਨਾ, ਕਿਹਾ-ਸਰਕਾਰ ਨੂੰ ਮਿਲੇਗਾ ਪੁਰੋਹਿਤਾਂ ਦਾ ਸ਼ਰਾਪ

ਨਵੀਂ ਦਿੱਲੀ, 30 ਦਸੰਬਰ (ਸ.ਬ.) ਸ਼ਿਵਸੈਨਾ ਨੇ ਤ੍ਰਿਯੰਬਕੇਸਨਰ ਮੰਦਰ ਦੇ ਪੁਰੋਹਿਤਾਂ ਤੇ ਇਨਕਮ ਟੈਕਸ ਵਿਭਾਗ ਦੇ ਛਾਪੇਮਾਰੀ ਨੂੰ ਲੈ ਕੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ| ਸ਼ਿਵਸੈਨਾ ਨੇ ਸਰਕਾਰ ਨੂੰ ਘੇਰਦੇ ਹੋਏ ਪੁੱਛਿਆ ਹੈ ਕਿ ਕਾਲਾ ਪੈਸਾ ਹਿੰਦੂਆਂ ਦੇ ਕੋਲ ਹੈ, ਦੇਸ਼ ਵਿੱਚ ਮੁਸਲਿਮ ਅਤੇ ਈਸਾਈ ਵੀ ਹਨ| ਉਨ੍ਹਾਂ ਤੇ ਕਾਰਵਾਈ ਦੀ ਹਿੰਮਤ ਕਿਸੇ ਨੇ ਕਿਉਂ ਨਹੀਂ ਦਿਖਾਈ| ਸਾਮਨਾ ਦੇ ਸੰਪਾਦਕੀ ਵਿੱਚ ਛਪੇ ਇਕ ਲੇਖ ਜਿਸ ਦੀ ਮੁੱਖ ਲਾਈਨ ‘ਮਾਣ ਨਾਲ ਕਹੋ ਅਸੀਂ ਹਿੰਦੂ ਹਾਂ’ ਵਿੱਚ ਲਿਖਿਆ ਗਿਆ ਹੈ ਕਿ ਕਾਲਾ ਪੈਸਾ ਸਮਾਜ ਅਤੇ ਅਰਥ ਵਿਵਸਥਾ ਨੂੰ ਲੱਗਿਆ ਘੁਣ ਹੀ ਹੈ| ਮੁੱਖ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਹਿੰਦੂਸਤਾਨ ਵਿੱਚ ਫਿਲਹਾਲ ਕਾਲੇ ਧਨ ਦੇ ਵਿਰੁੱਧ ਲੜਾਈ ਜਾਰੀ ਹੈ, ਪਰ ਕਾਲਾ ਪੈਸਾ ਬਾਹਰ ਕੱਢਣ ਦੇ ਲਈ ਸਰਕਾਰੀ ਤੰਤਰ ਕਦੋਂ ਕਿਸਦੇ ਘਰ ਵੜ ਜਾਵੇਗਾ, ਇਹ ਤੈਅ ਨਹੀਂ ਹੈ| ਹੁਣ ਸਰਕਾਰ ਇਨਕਮ ਟੈਕਸ ਵਿਭਾਗ ਵਲੋਂ ਤ੍ਰਿਯੰਬਕੇਸ਼ਵਰ ਮੰਦਰ ਦੇ ਪੁਰੋਹਿਤਾਂ ਦੇ ਜਨੇਓ ਤੇ ਹੀ ਹੱਥ ਪਾਉਣ ਤੋਂ ਮਹਾਰਾਸ਼ਟਰ ਦਾ ਪੂਰਾ ਪੁਰੋਹਿਤ ਵਰਗ ਸਰਕਾਰ ਨੂੰ ਸ਼ਰਾਪ ਦੇ ਰਿਹਾ ਹੋਵੇਗਾ|
ਸਰਕਾਰ ਵਿੱਚ ਨਹੀਂ ਮਦਰਸੇ ਅਤੇ ਮਸਜ਼ਿਦਾਂ ਵਿੱਚ ਛਾਪੇਮਾਰੀ ਕਰਨ ਦੀ ਹਿੰਮਤ
ਲੇਖ ਵਿੱਚ ਟਿੱਪਣੀ ਕਰਦੇ ਹੋਏ ਕਿਹਾ ਗਿਆ ਕਿ ਮਹਾਰਾਸ਼ਟਰ ਵਿੱਚ ਜੋ ਮਦਰਸੇ ਅਤੇ ਮਸਜ਼ਿਦਾਂ ਖੜ੍ਹੀਆਂ ਹਨ| ਉਨ੍ਹਾਂ ਦੀ ਮਹਿਮਾ ਹੈਰਾਨ ਕਰਨ ਵਾਲੀ ਹੈ| ਇਸਲਾਮੀ ਦੇਸ਼ਾਂ ਤੋਂ ਇਸ ਦੇ ਲਈ ਭਰਪੂਰ ਵਿਦੇਸ਼ੀ ਮੁਦਰਾ ਆ ਰਹੀ ਹੈ| ਵਿਦੇਸ਼ਾਂ ਤੋਂ ਆਉਣ ਵਾਲੇ ਇਸ ਧਨ ਦਾ ਹਿਸਾਬ ਮੰਗਣ ਦੇ ਲਈ ਮਦਰੱਸਿਆਂ ਅਤੇ ਮਸਜ਼ਿਦਾਂ ਤੇ ਇਨਕਮ ਟੈਕਸ ਵਿਭਾਗ ਦੇ ਸ਼ੂਰਵੀਰ ਅਧਿਕਾਰੀ ਛਾਪਾ ਮਾਰਨਗੇ ਕੀ| ਇੰਨੀਂ ਹਿੰਮਤ ਇਨ੍ਹਾਂ ਲੋਕਾਂ ਵਿੱਚ ਨਿਸ਼ਚਿਤ ਹੀ ਨਹੀਂ ਹੈ| ਮਾਮਲਾ ਦੇ ਮੁਤਾਬਕ ਕਾਲਾ ਪੈਸਾ ਕੀ ਸਿਰਫ ਮੰਦਰ ਦੇ ਪੁਰੋਹਿਤਾਂ ਦੇ ਕੋਲ ਹੈ| ਇਹ ਖੋਜ ਕਰਕੇ ਮੋਦੀ ਸਰਕਾਰ ਨੇ ਖੁਦ ਧਰਮ ਨਿਰਪੱਖ ਹੋਣ ਦੀ ਗੱਲ ਜ਼ਾਹਿਰ ਕਰ ਦਿੱਤੀ ਹੈ| ਆਲ ਇੰਡੀਆ ਮਜਲਿਸ-ਏ-ਇਤਹਾਦ ਮੁਸਲਿਮ ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਮੀਆਂ ਓਵੈਸੀ ਨੇ ਨੋਟਬੰਦੀ ਦਾ ਝਟਕਾ ਮੁਸਲਮਾਨਾਂ ਨੂੰ ਹੀ  ਲੱਗਣ ਦੀ ਗੱਲ ਕਹੀ ਹੈ| ਉਹ ਕਹਿੰਦੇ ਹਨ ਕਿ ਮੁਸਲਮਾਨਾਂ ਦੇ ਮੁਹੱਲੇ ਵਿੱਚ ਏ.ਟੀ.ਐਮ. ਮਸ਼ੀਨ ਨਹੀਂ ਹੈ, ਜਿਸ ਨਾਲ ਹਾਹਾਕਾਰ ਮਚੀ ਹੈ, ਪਰ ਮੀਆਂ ਓਵੈਸੀ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੇ ਮੁਸਲਮਾਨ ਭੈਣ-ਭਰਾ ਸੁਖੀ ਹਨ, ਕਿਉਂਕਿ ਹਿੰਦੂ ਬਸਤੀਆਂ ਵਿੱਚ ਜੋ ਏ.ਟੀ.ਐਮ ਮਸ਼ੀਨਾਂ ਹਨ, ਉਨ੍ਹਾਂ ਵਿੱਚ ਦਿਨ ਭਰ ਲਾਈਨਾਂ ਲੱਗ ਕੇ ਪੈਸਾ ਨਹੀਂ ਮਿਲਦਾ|

Leave a Reply

Your email address will not be published. Required fields are marked *