ਪੰਡਤ ਰਾਓ ਧਰੇਨਵਰ ਵਲੋਂ ਗਿੱਪੀ ਗਰੇਵਾਲ ਦੇ ਜੱਦੀ ਪਿੰਡ ਦੀ ਪੰਚਾਇਤ ਨੂੰ ਸ਼ਿਕਾਇਤ


ਚੰਡੀਗੜ੍ਹ,7 ਦਸੰਬਰ (ਸ.ਬ.) ਸ਼ਰਾਬ,  ਹਥਿਆਰੀ ਅਤੇ ਅਸ਼ਲੀਲ ਗਾਣਿਆਂ ਦਾ ਵੱਖਰੇ ਤਰੀਕੇ ਨਾਲ ਵਿਰੋਧ ਕਰ ਰਹੇ ਸਮਾਜ ਸੇਵਕ ਪੰਡਤ ਰਾਓ ਧਰੇਨਵਰ ਵੱਲੋਂ ਗਾਇਕ ਗਿੱਪੀ ਗਰੇਵਾਲ ਦੇ ਜੱਦੀ ਪਿੰਡ ਕੂੰਮ ਕਲਾਂ ਪਹੁੰਚ ਕੇ ਪਿੰਡ ਦੇ ਸਰਪੰਚ ਕੋਲ ਗਿੱਪੀ ਗਰੇਵਾਲ ਵਲੋਂ ਵੈਲਪੁਣਾ ਗਾਣਾ ਗਾਉਣ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ|  ਇਸ ਮੌਕੇ ਪੰਡਤ ਰਾਓ ਧਰੇਨਵਰ ਨੇ ਕਿਹਾ ਕਿ ਗਿਪੀ ਗਰੇਵਾਲ ਵਲੋਂ ਕਿਸਾਨਾਂ ਦੇ ਹੱਕ ਵਿਚ ਚਲੇ ਅੰਦੋਲਨ ਦੌਰਾਨ ਕਿਸਾਨਾਂ ਦੇ ਪੱਖ ਵਿਚ ਗਾਣੇ ਗਾਉਣ ਦੀ ਥਾਂ ਵੈਲਪੁਣੇ ਨੂੰ ਉਤਸ਼ਾਹਿਤ ਕਰਨ ਵਾਲਾ  ਗਾਣਾ ਵੈਲੀਪੁਣਾ ਰਿਲੀਜ ਕੀਤਾ ਗਿਆ ਹੈ, ਜਿਸਦੀ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ| 

Leave a Reply

Your email address will not be published. Required fields are marked *