ਪੰਡਿਤਰਾਓ ਧਰੇਨਵਰ ਵਲੋਂ 23 ਅਤੇ 24 ਫਰਵਰੀ ਨੂੰ ਹੋਣ ਵਾਲੇ ਪ੍ਰੋਗਰਾਮ ਵਿੱਚ ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣਿਆਂ ਤੇ ਰੋਕ ਲਗਾਉਣ ਦੀ ਮੰਗ
ਪੰਡਿਤਰਾਓ ਧਰੇਨਵਰ ਵਲੋਂ 23 ਅਤੇ 24 ਫਰਵਰੀ ਨੂੰ ਹੋਣ ਵਾਲੇ ਪ੍ਰੋਗਰਾਮ ਵਿੱਚ ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣਿਆਂ ਤੇ ਰੋਕ ਲਗਾਉਣ ਦੀ ਮੰਗ
ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਅਗਾਉਂ ਕਾਰਵਾਈ ਮੰਗੀ, ਪ੍ਰੋਗਰਾਮ ਨੂੰ ਰਾਤ ਦਸ ਵਜੇ ਬੰਦ ਕਰਨ ਦੇ ਹੁਕਮ ਜਾਰੀ ਕਰਨ ਵੀ ਮੰਗ ਕੀਤੀ
ਐਸ ਏ ਐਸ ਨਗਰ, 12 ਫਰਵਰੀ (ਸ.ਬ.) ਸਮਾਜ ਸੇਵਕ ਪੰਡਿਤਰਾਓ ਧਰੇਨਵਰ ਨੇ ਡੀ ਸੀ ਮੁਹਾਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 23 ਅਤੇ 24 ਫ਼ਰਵਰੀ ਨੂੰ, ਜੇ.ਐਲ.ਪੀ.ਐਲ, ਸੈਕਟਰ-66ਏ, ਮੁਹਾਲੀ, ਵਿਖੇ ਹੋਣ ਵਾਲੇ ਪ੍ਰੋਗਰਾਮ ਵਿੱਚ ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣਿਆਂ ਤੇ ਰੋਕ ਲਗਾਈ ਜਾਵੇ| ਆਪਣੇ ਪੱਤਰ ਵਿੱਚ ਸ੍ਰੀ ਪੰਡਿਤਰਾਓ ਧਰੇਨਵਰ ਨੇ ਲਿਖਿਆ ਹੈ ਕਿ 23 ਅਤੇ 24 ਫ਼ਰਵਰੀ ਨੂੰ ਜੇ.ਐਲ.ਪੀ.ਐਲ, ਸੈਕਟਰ-66 ਏ, ਮੁਹਾਲੀ ਵਿਖੇ ਹੋਣ ਵਾਲੇ ਪ੍ਰੋਗਰਾਮ ਵਿੱਚ ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣਿਆਂ ਨੂੰ ਗਾਉਣ ਤੇ ਰੋਕ ਲਗਾਈ ਜਾਵੇ ਕਿਉਂਕਿ ਇਹੋ ਜਿਹੇ ਗਾਣੇ ਨੌਜਵਾਨਾਂ ਨੂੰ ਗੈਰ ਸਮਾਜਿਕ ਗਤੀ ਵਿਧੀਆਂ ਕਰਨ ਲਈ ਉਕਸਾਉਂਦੇ ਹਨ|
ਉਹਨਾਂ ਲਿਖਿਆ ਹੈ ਕਿ ਪ੍ਰੋਗਰਾਮ ਨੂੰ ਰਾਤੀਂ 10 ਵਜੇ ਤੱਕ ਸਮਾਪਤ ਕਰਨ ਦੇ ਹੁਕਮ ਦਿੱਤੇ ਜਾਣ, ਕਿਉਂਕਿ ਕੋਈ ਵੀ ਇਹੋ ਜਿਹਾ ਪ੍ਰੋਗਰਾਮ, ਜਿਹੜਾ ਕਿ 10 ਵਜੇ ਤੋਂ ਬਾਅਦ ਸ਼ੋਰ ਦਾ ਪ੍ਰਦੂਸ਼ਣ ਪੈਦਾ ਕਰਦਾ ਹੋਵੇ, ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ| ਉਹਨਾਂ ਲਿਖਿਆ ਹੈ ਕਿ ਉਹਨਾਂ ਨੂੰ ਇਸ ਪ੍ਰੋਗਰਾਮ ਦੀ ਇਕ ਰਿਕਾਰਡਿੰਗ ਦਿੱਤੀ ਜਾਵੇ ਤਾਂ ਕਿ ਉਹ ਇਸ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਪੇਸ਼ ਕਰ ਸਕਣ| ਉਹਨਾਂ ਲਿਖਿਆ ਹੈ ਕਿ ਉਹਨਾਂ ਦਾ ਜਨਹਿੱਤ ਮੁਕੱਦਮਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿਚਾਰਧੀਨ ਹੈ | ਦੂਜੇ ਪਾਸੇ ਜਦੋਂ ਇਹ ਪ੍ਰੋਗਰਾਮ ਕਰਵਾ ਰਹੀ ਕੰਪਨੀ ਦੇ ਪ੍ਰਬੰਧਕ ਸ੍ਰੀ ਰਮਿੰਦਰ ਸਿੰਘ ਨੇ ਕਿਹਾ ਕਿ ਇਹ ਸਮਾਗਮ ਪੰਜਾਬੀ ਮਿਊਜਿਕ ਇੰਡਸਟਰੀ ਵਾਸਤੇ ਹੋ ਰਿਹਾ ਹੈ| ਇਸ ਸਮਾਗਮ ਵਿੱਚ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਹੋ ਰਹੀ ਹੈ| ਅਸੀਂ ਇਹ ਸਮਾਗਮ ਕਰਵਾਉਣ ਵੇਲੇ ਪੰਜਾਬੀ ਸਭਿਆਚਾਰ ਦਾ ਪੂਰਾ ਖਿਆਲ ਰਖਾਂਗੇ|