ਪੰਜ਼ਾਬ ਸਰਕਾਰ ਵਲੋਂ ਘਰੇਲੂ ਖਪਤਕਾਰਾਂ ਨੂੰ ਬਿਜ਼ਲੀ ਦੇ ਰੇਟਾਂ ਵਿਚ ਵਾਧੇ ਦੀ ਨਿਖੇਧੀ

ਐਸ ਏ ਐਸ ਨਗਰ, 24 ਅਕਤੂਬਰ (ਸ.ਬ.) ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਵਿਸ਼ੇਸ਼ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੈਂਬਰਾਂ ਨੇ ਰੋਸ ਜਾਹਿਰ ਕੀਤਾ ਕਿ ਸਰਕਾਰ ਨੇ ਬਿਜ਼ਲੀ ਦੇ ਰੇਟਾਂ ਵਿੱਚ 12Ü ਵਾਧਾ ਕਰਕੇ ਘਰੇਲੂ ਖਪਤਕਾਰਾਂ ਨੂੰ ਇਕ ਹਾਈ ਪਾਵਰ ਵੋਲਟੇਜ਼ ਵਾਲਾ ਕਰੰਟ ਲਗਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜ਼ਾਬ ਸਰਕਾਰ ਲੋਕ ਹਿਤੂ  ਨਹੀਂ ਸਗੋਂ ਲੋਕ ਵਿਰੋਧੀ ਹੈ| ਮੀਟਿੰਗ ਵਿੱਚ ਕਿਹਾ ਗਿਆ ਕਿ ਇੱਕ ਤਾਂ ਲੋਕ ਕੇਂਦਰ ਦੀ ਮਾਰੂ ਨੀਤੀ ਨੋਟ ਬੰਦੀ ਅਤੇ ਜੀ.ਐਸ.ਟੀ ਕਾਰਨ ਮਹਿੰਗਾਈ ਦੇ ਪੂੜਾ ਵਿਚ ਬੁਰੀ ਤਰਾਂ ਪਿਸ ਰਹੇ ਹਨ ਅਤੇ ਹੁਣ ਪੰਜ਼ਾਬ ਸਰਕਾਰ ਨੇ ਵੀ ਉਸੇ ਮਾਰੂ ਨੀਤੀ ਤੇ ਚਲਦਿਆਂ ਹੋਇਆ ਬਿਜ਼ਲੀ ਦੇ ਰੇਟਾਂ ਵਿਚ ਜਬਰਦਸਤ ਵਾਧਾ ਕਰਕੇ ਘਰੇਲੂ ਖਪਤਕਾਰਾਂ ਦਾ ਕਚੂੰਮਰ ਕੱਢ ਦਿੱਤਾ ਹੈ| ਬੁਲਾਰਿਆਂ ਨੇ ਕਿਹਾ ਕਿ ਸਰਕਾਰ ਪੂਰਨ ਰੂਪ ਵਿਚ ਖਪਤਕਾਰ / ਲੋਕ ਵਿਰੋਧੀ ਹੈ| ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕੋਲ ਬਿਜ਼ਲੀ ਦੇ ਰੇਟ ਨਾ ਵਧਾਉਣ ਦੇ ਕਈ ਬਦਲ ਮੌਜੂਦ ਹਨ ਜਿਨ੍ਹਾਂ ਵਿਚੋਂ ਇਕ ਸਰਕਾਰੀ ਵਿਭਾਗਾਂ ਪਾਸੋਂ ਬਿਜ਼ਲੀ ਬਿਲਾਂ ਦੇ ਫਸੇ ਹੋਏ 8 ਅਰਬ 50 ਕਰੋੜ ਵਸੂਲਣਾ ਹੈ|
ਮੀਟਿੰਗ ਵਿੱਚ ਕਿਹਾ ਗਿਆ ਕਿ ਪਾਵਰਕਾਮ ਵਲੋਂ ਆਮ ਆਦਮੀ ਦੇ ਘਰੇਲੂ ਜਾਂ ਸਨਤਕਾਰਾਂ ਦੇ ਬਿਜ਼ਲੀ ਦੇ ਬਿਲਾਂ ਦੀ ਅਦਾਇਗੀ ਨਾ ਹੋਣ ਕਾਰਨ ਬਿਜ਼ਲੀ ਦੇ ਕੁਨੈਕਸ਼ਨ ਕੱਟ ਦਿੱਤੇ ਜਾਂਦੇ ਹਨ, ਭਾਵੇਂ ਰਾਸ਼ੀ ਸੈਂਕੜਿਆਂ ਵਿਚ ਹੀ ਹੋਵੇ, ਪਰੰਤੂ ਦੂਜੇ ਪਾਸੇ ਪੰਜ਼ਾਬ ਦੇ ਲਗਭਗ ਸਾਰੇ ਸਰਕਾਰੀ ਵਿਭਾਗ ਪਾਵਰਕਾਮ ਦੇ ਅਰਬਾਂ ਰੁਪਏ ਬਿਜ਼ਲੀ ਬਿਲਾਂ ਦੇ ਨੱਪੀ ਬੈਠੇ ਹਨ ਜੇਕਰ ਸਰਕਾਰ ਇਹ ਰਕਮ ਵਸੂਲ ਲਵੇ ਤਾਂ ਘਰੇਲੂ ਖਪਤਕਾਰਾਂ ਉਪਰ ਹਾਲ ਦੀ ਘੜੀ ਵਾਧੂ ਰੇਟ ਦਾ ਬੋਝ ਪਾਉਣ ਦੀ ਲੋੜ ਨਹੀਂ ਪਵੇਗੀ|
ਮੀਟਿੰਗ ਵਿੱਚ ਪਾਵਰਕਾਮ ਵਲੋਂ 1 ਅਪ੍ਰੈਲ 2017 ਤੋਂ ਵਧਾਏ ਗਏ ਬਿਜ਼ਲੀ ਦੇ ਰੇਟਾਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਇਹ ਵਾਧਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਖਪਤਕਾਰ ਸੜਕਾਂ ਤੇ ਉਤਰਣ ਲਈ ਮਜ਼ਬੂਰ ਹੋ ਜਾਣਗੇ|
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਲੈਫ. ਕਰਨਲ ਐਸ.ਐਸ. ਸੋਹੀ ਪੈਟਰਨ, ਸਰਵ ਸ਼੍ਰੀ ਅਲਬੇਲ ਸਿੰਘ ਸਿਆਨ, ਏ.ਐਨ. ਸ਼ਰਮਾ, ਸ਼੍ਰੀ ਮਨਜੀਤ ਸਿੰਘ ਭੱਲਾ, ਸੁਵਿੰਦਰ ਸਿੰਘ ਖੋਖਰ, ਐਮ.ਐਮ. ਚੋਪੜਾ, ਕੁਲਦੀਪ ਸਿੰਘ ਭਿੰਡਰ, ਸਤਵੀਰ ਸਿੰਘ ਧਨੋਆ, ਜਸਮੇਰ ਸਿੰਘ ਬਾਠ, ਪਰਵੀਨ ਕੁਮਾਰ ਕਪੂਰ, ਹਰਬਿੰਦਰ ਸਿੰਘ ਸੈਣੀ, ਜੈ ਸਿੰਘ ਸੈਂਹਬੀ, ਜਸਵੰਤ ਸਿੰਘ ਸੋਹਲ, ਜੀ.ਐਸ. ਮਜੀਠੀਆ ਆਦਿ ਸ਼ਾਮਲ ਸਨ|

Leave a Reply

Your email address will not be published. Required fields are marked *