ਪੱਛਮੀ ਅਫਰੀਕੀ ਦੇਸ਼ ਸੇਨੇਗਲ ਅਤੇ ਗਾਮਬੀਆ ਵਿੱਚ ਕਿਸ਼ਤੀ ਹਾਦਸਿਆਂ ਦੌਰਾਨ, 30 ਲੋਕਾਂ ਦੀ ਮੌਤ

ਡਕਾਰ, 26 ਅਪ੍ਰੈਲ, (ਸ.ਬ.) ਪੱਛਮੀ ਅਫਰੀਕੀ ਦੇਸ਼ ਸੇਨੇਗਲ ਅਤੇ ਗਾਮਬੀਆ ਵਿਚ ਹੋਏ ਦੋ ਕਿਸ਼ਤੀ ਹਾਦਸਿਆਂ ਵਿੱਚ ਲਗਭਗ 30 ਲੋਕਾਂ ਦੀ ਮੌਤ ਹੋ ਗਈ| ਸਮੁੰਦਰੀ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਪੱਛਮੀ ਅਫਰੀਕਾ ਦੇ ਦੋਹਾਂ ਗੁਆਂਢੀ ਦੇਸ਼ਾਂ ਦਾ ਖਰਾਬ ਰਿਕਾਰਡ ਰਿਹਾ ਹੈ| ਸੇਨੇਗਲ ਵਿੱਚ ਮੱਧ ਟਾਪੂ ਖੇਤਰ ਬੈਟੇਂਟੀ ਕੋਲ ਇਕ ਲੱਕੜ ਦੀ ਕਿਸ਼ਤੀ ਪਲਟਣ ਨਾਲ 21 ਲੋਕਾਂ ਦੀ ਮੌਤ ਹੋ ਗਈ|
ਕਿਸ਼ਤੀ ਤੇ ਕੁੱਲ 72 ਲੋਕ ਸਵਾਰ ਸਨ| ਇਹ ਖੇਤਰ ਸੈਲਾਨੀਆਂ ਵਿਚਾਲੇ ਕਾਫੀ ਲੋਕਪ੍ਰਿਅ ਹੈ| ਫਾਇਰ ਬ੍ਰਿਗੇਡ ਦੇ ਸੀਨੀਅਰ ਅਧਿਕਾਰੀ ਉਮਰ ਕਾਨੇ ਨੇ ਦੱਸਿਆ ਕਿ ਕਿਸ਼ਤੀ ਤੇ ਸਵਾਰ ਲੋਕਾਂ ਵਿੱਚ ਸਿਰਫ ਦੋ ਪੁਰਸ਼ ਸਨ| ਉਨ੍ਹਾਂ ਨੇ ਇਸ ਤੋਂ ਪਹਿਲਾਂ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 20 ਦੱਸੀ ਸੀ| ਉਨ੍ਹਾਂ ਨੇ ਮ੍ਰਿਤਕਾਂ ਦੀ ਗਿਣਤੀ ਵਿੱਚ ਵਾਧੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਕ ਲਾਪਤਾ ਵਿਅਕਤੀ ਦੀ ਲਾਸ਼ ਮਿਲੀ ਹੈ| ਕਾਨੇ ਨੇ ਕਿਹਾ ਕਿ ਕਿਸ਼ਤੀ ਤੇ ਸਵਾਰ ਬਾਕੀ ਲੋਕਾਂ ਨੂੰ ਬਚਾ ਲਿਆ ਗਿਆ ਹੈ| ਇਸ ਘਟਨਾ ਤੇ ਸੇਨੇਗਲ ਦੇ ਰਾਸ਼ਟਰਪਤੀ ਮੈਕੀ ਸਾਲ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ| ਦੂਜਾ ਹਾਦਸਾ ਬੀਤੀ ਰਾਤ ਗਾਮਬੀਆ ਨਦੀ ਵਿਚ ਹੋਇਆ, ਜੋ ਗਾਮਬੀਆ ਨੂੰ ਲਗਭਗ ਦੋ ਹਿੱਸਿਆਂ ਵਿਚ ਵੰਡਦੀ ਹੈ| ਪੁਲੀਸ ਬੁਲਾਰੇ ਫੋਡੇ ਕੋਂਟਾ ਨੇ ਬੰਜੁਲ ਮੁਤਾਬਕ ਕੱਲ ਰਾਤ ਕਿਸ਼ਤੀ ਪਲਟਣ ਨਾਲ ਉਸ ਵਿੱਚ ਸਵਾਰ 8 ਮਛੇਰਿਆਂ ਦੀ ਮੌਤ ਹੋ ਗਈ|

Leave a Reply

Your email address will not be published. Required fields are marked *