ਪੱਛਮੀ ਇਰਾਕ ਵਿੱਚ ਅਮਰੀਕੀ ਫੌਜੀ ਹੈਲੀਕਾਪਟਰ ਹਾਦਸਾ ਗ੍ਰਸਤ

ਵਾਸ਼ਿੰਗਟਨ, 16 ਮਾਰਚ (ਸ.ਬ.) ਅਮਰੀਕਾ ਦਾ ਇਕ ਫੌਜੀ ਹੈਲੀਕਾਪਟਰ ਪੱਛਮੀ ਇਰਾਕ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ| ਹੈਲੀਕਾਪਟਰ ਵਿੱਚ ਫੌਜ ਦੇ ਸੱਤ ਕਰਮਚਾਰੀ ਸਵਾਰ ਸਨ| ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਪੇਵ ਹਾਕ ਹੈਲੀਕਾਪਟਰ ਦੇ ਡਿਗਣ ਮਗਰੋਂ ਕੋਈ ਜਾਣਕਾਰੀ ਨਹੀਂ ਮਿਲੀ| ਹਵਾਈ ਫੌਜ ਤਲਾਸ਼ੀ ਅਤੇ ਬਚਾਅ ਕੰਮਾਂ ਲਈ ਇਸ ਹੈਲੀਕਾਪਟਰ ਦੀ ਵਰਤੋਂ ਕਰਦੀ ਹੈ| ਬੀਤੀ ਦਿਨੀਂ ਇਕ ਥਾਂ ਤੋਂ ਦੂਜੀ ਥਾਂ ਦੇ ਚੱਕਰ ਲਗਾਉਂਦੇ ਸਮੇਂ ਇਹ ਹੈਲੀਕਾਪਟਰ ਅੰਬਾਰ ਸੂਬੇ ਦੇ ਕਾਇਮ ਵਿੱਚ ਹਾਦਸਾ ਗ੍ਰਸਤ ਹੋ ਗਿਆ| ਅਧਿਕਾਰੀਆਂ ਨੇ ਨਾਮ ਨਾ ਦੱਸਣ ਦੀ ਸ਼ਰਤ ਤੇ ਦੱਸਿਆ ਗਿਆ ਕਿ ਬਚਾਅ ਕਰਮਚਾਰੀ ਮੌਕੇ ਤੇ ਪੁੱਜ ਗਏ ਹਨ ਪਰ ਹੋਰ ਜਾਣਕਾਰੀ ਅਜੇ ਮੌਜੂਦ ਨਹੀਂ ਹੈ| ਘਟਨਾ ਵਿੱਚ ਕਿਸੇ ਦੇ ਜਿਊਂਦੇ ਬਚਣ ਦੀ ਕੋਈ ਜਾਣਕਾਰੀ ਮੌਜੂਦ ਨਹੀਂ ਹੈ| ਅਮਰੀਕੀ ਮੱਧ ਕਮਾਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਦਲ ਹਾਦਸਾ ਗ੍ਰਸਤ ਖੇਤਰ ਵਿੱਚ ਰਾਹਤ ਕੰਮਾਂ ਵਿੱਚ ਲੱਗਾ ਹੈ| ਉਨ੍ਹਾਂ ਨੇ ਕਿਹਾ ਕਿ ਜਾਂਚ ਦੇ ਬਾਅਦ ਹੀ ਘਟਨਾ ਦੇ ਕਾਰਣਾਂ ਦਾ ਪਤਾ ਲੱਗ ਸਕੇਗਾ|

Leave a Reply

Your email address will not be published. Required fields are marked *