ਪੱਛਮੀ ਇਰਾਨ ਵਿੱਚ ਬੱਸ ਹੋਈ ਹਾਦਸੇ ਦਾ ਸ਼ਿਕਾਰ, 11 ਵਿਅਕਤੀਆਂ ਦੀ ਮੌਤ

ਤਹਿਰਾਨ, 11 ਜੁਲਾਈ (ਸ.ਬ.) ਪੱਛਮੀ ਇਰਾਨ ਵਿੱਚ ਰਾਤ ਸਮੇਂ ਚੱਲਣ ਵਾਲੀ ਇਕ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ ਘੱਟ ਤੋਂ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ|
ਤਹਿਰਾਨ ਦੇ ਸਰਕਾਰੀ ਟੀ. ਵੀ. ਨੇ ਦੱਸਿਆ ਕਿ ਤਕਰੀਬਨ 400 ਕਿਲੋਮੀਟਰ ਪੱਛਮੀ ਇਰਾਨ ਦੇ ਕੁਰਦਿਸਤਾਨ ਸੂਬੇ ਦੇ ਇਕ ਸ਼ਹਿਰ ਸਨਾਂਦਜ ਵਿੱਚ ਇਕ ਯਾਤਰੀ ਬੱਸ ਟੈਂਕਰ ਨਾਲ ਟਕਰਾ ਗਈ| ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਇਕ ਬੱਸ ਟਰਮੀਨਲ ਵਿੱਚੋਂ ਨਿਕਲਣ ਦੇ ਕੁਝ ਦੇਰ ਬਾਅਦ ਇਹ ਟੈਂਕਰ ਨਾਲ ਟਕਰਾ ਗਈ| ਪੁਲੀਸ ਨੇ ਦੱਸਿਆ ਕਿ ਟੈਂਕਰ ਦੀ ਬ੍ਰੇਕ ਫੇਲ ਹੋ ਗਈ, ਜਿਸ ਕਾਰਨ ਇਹ ਬੱਸ ਨਾਲ ਟਕਰਾ ਗਿਆ| ਅਧਿਕਾਰੀਆਂ ਨੇ ਦੱਸਿਆ ਕਿ ਘੱਟ ਤੋਂ ਘੱਟ 9 ਵਿਅਕਤੀ ਹਾਦਸੇ ਵਿੱਚ ਜ਼ਖਮੀ ਹੋਏ ਹਨ| ਕੁਰਦਿਸਤਾਨ ਸੂਬੇ ਨੇ ਹਾਦਸੇ ਨੂੰ ਲੈ ਕੇ ਤਿੰਨ ਦਿਨਾਂ ਦਾ ਸਾਂਝਾ ਸੋਗ ਐਲਾਨਿਆ ਹੈ|

Leave a Reply

Your email address will not be published. Required fields are marked *