ਪੱਛਮੀ ਦੇਸ਼ਾਂ ਦੀ ਚਿਤਾਵਨੀ, ਸੀਰੀਆ ਰਸਾਇਣਿਕ ਹਥਿਆਰਾਂ ਦੀ ਵਰਤੋਂ ਕਰੇਗਾ ਤਾਂ ਕਰਾਂਗੇ ਕਾਰਵਾਈ

ਸੰਯੁਕਤ ਰਾਸ਼ਟਰ , 22 ਅਗਸਤ (ਸ.ਬ.) ਸੰਯੁਕਤ ਰਾਸ਼ਟਰ, ਫਰਾਂਸ ਅਤੇ ਬ੍ਰਿਟੇਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਇਦਬਿਲ ਸੂਬੇ ਉਤੇ ਮੁੜ ਕਬਜ਼ਾ ਕਰਨ ਦੀ ਲੜਾਈ ਵਿੱਚ ਰਸਾਇਣਿਕ ਹਥਿਆਰਾਂ ਦੀ ਵਰਤੋਂ ਕਰਦੇ ਹਨ ਤਾਂ ਕਾਰਵਾਈ ਕਰਾਂਗੇ| ਤਿੰਨਾਂ ਦੇਸ਼ਾਂ ਨੇ ਕੱਲ ਇਕ ਸਾਂਝਾ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਇਦਬਿਲ ਵਿੱਚ ਫੌਜੀ ਕਾਰਵਾਈ ਅਤੇ ਉਸ ਤੋਂ ਹੋਣ ਵਾਲੇ ਮਨੁੱਖੀ ਨਤੀਜਿਆਂ ਉਤੇ ਬੇਹੱਦ ਚਿੰਤਿਤ ਹਨ|
ਬਿਆਨ ਵਿਚ ਕਿਹਾ ਗਿਆ, ”ਅਸੀਂ ਰਸਾਇਣਿਕ ਹਥਿਆਰਾਂ ਦੀ ਵਰਤੋਂ ਉਤੇ ਚਿੰਤਾ ਜ਼ਾਹਰ ਕਰਦੇ ਹਾਂ| ਜੇਕਰ ਅਸਦ ਸ਼ਾਸਨ ਮੁੜ ਰਸਾਇਣਿਕ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਅਸੀਂ ਕਾਰਵਾਈ ਕਰਨ ਲਈ ਦ੍ਰਿੜ ਸੰਕਲਪ ਲੈਦੇਂ ਹਾਂ|
ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੀਆਂ 3 ਸ਼ਕਤੀਆਂ ਨੇ ਘੌਟਾ ਵਿੱਚ ਸਰੀਨ ਗੈਸ ਹਮਲੇ ਦੇ 5 ਸਾਲ ਪੂਰਾ ਹੋਣ ਉਤੇ ਸਾਂਝਾ ਬਿਆਨ ਜਾਰੀ ਕੀਤਾ ਹੈ| ਉਸ ਹਮਲੇ ਵਿਚ 300 ਤੋਂ ਵੱਧ ਲੋਕ ਮਾਰੇ ਗਏ ਸਨ| ਬਿਆਨ ਵਿਚ ਕਿਹਾ ਕਿ ਅਸਦ ਪ੍ਰਸ਼ਾਸਨ ਵਲੋਂ ਰਸਾਇਣਕ ਹਥਿਆਰਾਂ ਦੀ ਵਰਤੋਂ ਉਤੇ ਸਾਡੇ ਰੁਖ਼ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ| ਜ਼ਿਕਰਯੋਗ ਹੈ ਕਿ ਪਰੀਸ਼ਦ ਸੀਰੀਆ ਵਿਚ ਮਨੁੱਖੀ ਹਲਾਤਾਂ ਉਤੇ ਅਗਲੇ ਹਫਤੇ ਚਰਚਾ ਕਰੇਗੀ|

Leave a Reply

Your email address will not be published. Required fields are marked *