ਪੱਛਮੀ ਬੰਗਾਲ : ਭਾਜਪਾ ਦੀ ਰੱਥ ਯਾਤਰਾ ਮੁੱਦੇ ਤੇ ਸੁਪਰੀਮ ਕੋਰਟ ਵਿੱਚ ਹੋਵੇਗੀ ਸੁਣਵਾਈ

ਨਵੀਂ ਦਿੱਲੀ, 3 ਜਨਵਰੀ (ਸ.ਬ.) ਪੱਛਮੀ ਬੰਗਾਲ ਵਿੱਚ ਰੱਥ ਯਾਤਰਾ ਦੀ ਇਜ਼ਾਜਤ ਨਾ ਦੇਣ ਦੇ ਕਲਕੱਤਾ ਹਾਈ ਕੋਰਟ ਦੇ ਆਦੇਸ਼ ਖਿਲਾਫ ਸੂਬੇ ਵਿੱਚ ਬੀ. ਜੇ. ਪੀ. ਦੀ ਅਪੀਲ ਤੇ ਸੁਪਰੀਮ ਕੋਰਟ ਸੁਣਵਾਈ ਨੂੰ ਤਿਆਰ ਹੋ ਗਿਆ ਹੈ| ਸੁਪਰੀਮ ਕੋਰਟ 8 ਜਨਵਰੀ ਨੂੰ ਬੀ. ਜੇ. ਪੀ. ਦੀ ਅਪੀਲ ਤੇ ਸੁਣਵਾਈ ਕਰੇਗੀ| ਅਸਲ ਵਿੱਚ ਅੱਜ ਬੀ. ਜੇ. ਪੀ. ਵੱਲੋਂ ਅਪੀਲ ਤੇ ਚੀਫ ਜਸਟਿਸ ਦੀ ਬੈਂਚ ਤੋਂ ਜਲਦ ਸੁਣਵਾਈ ਦੀ ਮੰਗ ਕੀਤੀ ਗਈ, ਜਿਸ ਵਿੱਚ ਚੀਫ ਜਸਟਿਸ ਦੀ ਬੈਂਚ ਨੇ ਮਾਮਲਾ 8 ਜਨਵਰੀ ਦੇ ਲਈ ਸੂਚੀਬੱਧ ਕਰਨ ਦਾ ਆਦੇਸ਼ ਦਿੱਤਾ ਹੈ| ਭਾਜਪਾ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੇ ਹਾਈ ਕੋਰਟ ਦੀ ਡਿਵੀਜ਼ਨ ਦੇ ਫੈਸਲੇ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ|
ਕੋਲਕਾਤਾ ਵਿੱਚ ਬੀ. ਜੇ. ਪੀ ਦੀ ਪ੍ਰਸਤਾਵਿਤ ‘ਗਣਤੰਤਰ ਬਚਾਓ ਰੱਥ ਯਾਤਰਾ’ ਤੇ ਕਲਕੱਤਾ ਹਾਈਕੋਰਟ ਦੀ ਡਿਵੀਜ਼ਨ ਬੈਂਚ ਨੇ ਰੋਕ ਲਗਾ ਦਿੱਤੀ ਸੀ| ਇਸ ਤੋਂ ਪਹਿਲਾਂ ਹਾਈ ਕੋਰਟ ਦੀ ਸਿੰਗਲ ਬੈਂਚ ਨੇ ਬੀ. ਜੇ. ਪੀ ਦੀ ਪ੍ਰਸਤਾਵਿਤ ਗਣਤੰਤਰ ਬਚਾਓ ਰੱਥ ਯਾਤਰਾ ਨੂੰ ਮਨਜ਼ੂਰੀ ਦੇ ਦਿੱਤੀ ਸੀ, ਜੋ ਸੂਬਾ ਸਰਕਾਰ ਦੇ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਸੀ| ਇਸ ਤੋਂ ਬਾਅਦ ਮਮਤਾ ਸਰਕਾਰ ਹਾਈਕੋਰਟ ਦੀ ਸਿੰਗਲ ਬੈਂਚ ਦੇ ਇਸ ਫੈਸਲੇ ਖਿਲਾਫ ਡਿਵੀਜ਼ਨ ਬੈਂਚ ਦੇ ਕੋਲ ਪਹੁੰਚੀ ਸੀ|
ਜ਼ਿਕਰਯੋਗ ਹੈ ਕਿ ਮਮਤਾ ਸਰਕਾਰ ਨੇ ਸੂਬੇ ਵਿੱਚ ਸੰਪ੍ਰਦਾਇਕ ਸ਼ਾਂਤੀ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਸੂਬੇ ਵਿੱਚ ਬੀ. ਜੇ. ਪੀ. ਦੀ ਗਣਤੰਤਰ ਰੱਥ ਯਾਤਰਾ ਨੂੰ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਬੀ. ਜੇ. ਪੀ ਨੇ ਹਾਈਕੋਰਟ ਵਿੱਚ ਸੂਬਾ ਸਰਕਾਰ ਦੇ ਫੈਸਲੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੇ ਸੁਣਵਾਈ ਕਰਨ ਤੋਂ ਬਾਅਦ ਹਾਈਕੋਰਟ ਨੇ ਸੂਬਾ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਮਮਤਾ ਸਰਕਾਰ ਨੇ ਹਾਈਕੋਰਟ ਦੀ ਸਿੰਗਲ ਬੈਂਚ ਦੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਤੇ ਹਾਈਕੋਰਟ ਦੀ ਮੁੱਖ ਜੱਜ ਦੇ ਬੈਂਚ ਸੁਣਵਾਈ ਦੀ ਅਤੇ ਰੱਥ ਯਾਤਰਾ ਤੇ ਫਿਰ ਰੋਕ ਲਗਾ ਦਿੱਤੀ ਸੀ|

Leave a Reply

Your email address will not be published. Required fields are marked *