ਪੱਛਮੀ ਬੰਗਾਲ ਵਿੱਚ ਭਾਜਪਾ ਨੇਤਾ ਦੀ ਲਾਸ਼ ਘਰ ਨੇੜੇ ਲਮਕਦੀ ਮਿਲੀ

ਕੋਲਕਾਤਾ, 13 ਜੁਲਾਈ (ਸ.ਬ.) ਸੀਨੀਅਰ ਭਾਜਪਾ ਨੇਤਾ ਦੀਬੇਂਦਰ ਨਾਥ ਰੇ ਦੀ ਲਾਸ਼ ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਜ਼ਿਲ੍ਹੇ ਵਿੱਚ ਸਥਿਤ ਉਨ੍ਹਾਂ ਦੇ ਘਰ ਕੋਲ ਸਵੇਰੇ ਲਟਕੀ ਮਿਲੀ| ਪੱਛਮੀ ਬੰਗਾਲ ਭਾਜਪਾ ਇਸ ਨੂੰ ਕਤਲ ਦੱਸ ਰਹੀ ਹੈ| ਭਾਜਪਾ ਮੀਡੀਆ ਸੈਲ ਦੇ ਹੈਡ ਅਮਿਤ ਮਾਲਵੀਏ ਨੇ ਇਸ ਨਾਲ ਜੁੜੇ ਟਵੀਟ ਨੂੰ ਰੀਟਵੀਟ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਦੇਵੇਂਦਰ ਨਾਥ ਰੇ ਦੀ ਲਾਸ਼ ਉਨ੍ਹਾਂ ਦੇ ਪਿੰਡ ਵਿੱਚ ਘਰ ਕੋਲ ਲਟਕੀ ਮਿਲੀ| ਲੋਕਾਂ ਦਾ ਕਹਿਣਾ ਹੈ ਕਿ ਪਹਿਲੇ ਉਨ੍ਹਾਂ ਨੂੰ ਮਾਰਿਆ ਗਿਆ ਅਤੇ ਫਿਰ ਲਟਕਾ ਦਿੱਤਾ ਗਿਆ| ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦੁਕਾਨ ਦੇ ਬਾਹਰ ਭਾਜਪਾ ਨੇਤਾ ਦੇਵੇਂਦਰ ਦੀ ਲਾਸ਼ ਲਟਕੀ ਦੇਖੀ ਜਾ ਸਕਦੀ ਹੈ|
ਦੇਵੇਂਦਰ ਨਾਥ ਪਿਛਲੇ ਸਾਲ ਦੀ ਸੀ.ਪੀ.ਐਮ. ਤੋਂ ਭਾਜਪਾ ਵਿੱਚ ਸ਼ਾਮਲ ਹੋਏ ਸਨ| ਉਨ੍ਹਾਂ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਮੈਂਬਰਤਾ ਲਈ ਸੀ| ਭਾਜਪਾ ਨੇਤਾ ਰਾਹੁਲ ਸਿਨਹਾ ਨੇ ਟੀ.ਐਮ.ਸੀ. ਤੇ ਕਤਲ ਦਾ ਦੋਸ਼ ਲਗਾਉਂਦੇ ਹੋਏ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਅਸੀਂ ਭਾਜਪਾ ਵਿਧਾਇਕ ਦੇਵੇਂਦਰ ਨਾਥ ਰੇ ਦੇ ਕਤਲ ਦੀ ਸੀ.ਬੀ.ਆਈ| ਜਾਂਚ ਦੀ ਮੰਗ ਕਰਦੇ ਹਾਂ| ਤ੍ਰਿਣਮੂਲ ਕਾਂਗਰਸ ਇਸ ਕਤਲ ਦੇ ਪਿੱਛੇ ਹੈ ਅਤੇ ਉਸ ਨੇ ਇਸ ਨੂੰ ਖੁਦਕੁਸ਼ੀ ਵਰਗਾ ਬਣਾ ਦਿੱਤਾ ਹੈ| ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂਕਰ ਦਿੱਤੀ ਹੈ| ਫਿਲਹਾਲ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ| 

Leave a Reply

Your email address will not be published. Required fields are marked *