ਪੱਤਰਕਾਰਤਾ ਵਿੱਚ ਸ਼ੋਸ਼ਲ ਮੀਡੀਆ ਦੀ ਭੂਮਿਕਾ ਸਬੰਧੀ ਸੈਮੀਨਾਰ 29 ਅਪ੍ਰੈਲ ਨੂੰ

ਐਸ ਏ ਐਸ ਨਗਰ, 27 ਅਪ੍ਰੈਲ (ਸ.ਬ.) ਆਧ ਪੱਤਰਕਾਰ ਦੇਵ ਰਿਸ਼ੀ ਨਾਰਦ ਜਯੰਤੀ ਦੇ ਮੌਕੇ ਵਿਸ਼ਵ ਸੰਵਾਦ ਸਮਿਤੀ ਚੰਡੀਗੜ੍ਹ ਵਲੋਂ ਪੱਤਰਕਾਰਤਾ ਵਿੱਚ ਸ਼ੋਸਲ ਮੀਡੀਆ ਦੀ ਭੂਮਿਕਾ ਸਬੰਧੀ ਸੈਮੀਨਾਰ 29 ਅਪ੍ਰੈਲ ਨੂੰ ਕਰਵਾਇਆ ਜਾ ਸਕਦਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਿਤੀ ਦੇ ਆਗੂ ਜਗਦੀਸ਼ ਕੁਮਾਰ ਨੇ ਦੱਸਿਆ ਕਿ ਇਹ ਸੈਮੀਨਾਰ ਸ਼ੇਰਬੁੱਡ ਕਾਨਵੈਂਟ ਸਕੂਲ ਫੇਜ਼ 4 ਮੁਹਾਲੀ ਵਿਖੇ ਹੋਵੇਗਾ| ਇਸ ਸੈਮੀਨਾਰ ਵਿੱਚ ਮੁੱਖ ਬੁਲਾਰਾ ਸ੍ਰੀ ਹਿਤੇਸ਼ ਸ਼ੰਕਰ ਆਡੀਟਰ ਪਾਂਚਯਨਿਆ ਹੋਣਗੇ| ਇਸ ਮੌਕੇ ਮੁੱਖ ਮਹਿਮਾਨ ਇੰਜ. ਆਦਰਸ਼ ਕੁਮਾਰ ਸ਼ਰਮਾ ਐਸ ਈ ਬੀ ਬੀ ਐਮ ਬੀ ਹੋਣਗੇ| ਸੈਮੀਨਾਰ ਦੀ ਪ੍ਰਧਾਨਗੀ ਵਰਿੰਦਰ ਕੁਮਾਰ ਸਿੰਘਲ ਚੇਅਰਮੈਨ ਸ਼ੇਰਬੁੱਡ ਕੋਨਵੇਂਟ ਸਕੂਲ ਫੇਜ਼ 4 ਕਰਨਗੇ| ਇਸ ਮੌਕੇ ਬ੍ਰਿਜਮੋਹਨ ਜੋਸ਼ੀ, ਮਹੇਸ਼ ਕੁਮਾਰ ਵੀ ਮੌਜੂਦ ਸਨ|

Leave a Reply

Your email address will not be published. Required fields are marked *