ਪੱਤਰਕਾਰਾਂ ਨੇ ਲਗਾਏ ਰਾਮ ਬਾਗ ਵਿੱਚ ਪੌਦੇ

ਖਰੜ,11 ਜੁਲਾਈ (ਕੁਸ਼ਲ ਆਨੰਦ) ਖਰੜ ਪੱਤਰਕਾਰ ਸੰਘ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਪ੍ਰਧਾਨ ਰਣਬੀਰ ਪਰਾਸ਼ਰ ਦੀ ਅਗਵਾਈ ਹੇਠ ਰਾਮ ਬਾਗ ਵਿਖੇ ਪਾਰਕਿੰਗ ਵਾਲੀ ਥਾਂ ਦੇ ਨੇੜੇ ਪੌਦੇ ਲਗਾਏ ਗਏ| ਇਸ ਮੌਕੇ ਰਣਬੀਰ ਪ੍ਰਾਸ਼ਰ ਨੇ ਕਿਹਾ ਕਿ ਪੌਦੇ ਲਗਾਉਣੇ ਬਹੁਤ ਜਰੂਰੀ ਹਨ ਕਿਉਂਕਿ ਪੌਦਿਆਂ ਨਾਲ ਹੀ ਸਾਨੂੰ ਆਕਸੀਜਨ ਮਿਲਦੀ ਹੈ ਅਤੇ ਪੌਦੇ ਹੀ ਸਾਡੇ ਵਾਤਾਵਰਨ ਨੂੰ ਸਾਫ ਸੁਥਰਾ ਕਰਦੇ ਹਨ| ਉੁਹਨਾਂ ਕਿਹਾ ਕਿ ਪੌਦੇ ਲਗਾਉਣ ਨਾਲ ਲੋਕਾਂ ਨੂੰ ਠੰਡੀ ਛਾਂ ਵੀ ਮਿਲੇਗੀ ਅਤੇ ਵਾਤਾਵਰਨ ਵੀ ਸ਼ੁੱਧ ਰਹੇਗਾ| ਉਹਨਾਂ ਕਿਹਾ ਕਿ ਇਹਨਾਂ ਪੌਦਿਆਂ ਦੀ ਸੰਭਾਲ ਵੀ ਪੱਤਰਕਾਰ ਸੰਘ ਵਲੋਂ ਹੀ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪੌਦੇ ਲਗਾਏ ਜਾਣਗੇ|

Leave a Reply

Your email address will not be published. Required fields are marked *