ਪੱਤਰਕਾਰੀ ਦੀ ਆੜ ਹੇਠ ਕਬੂਤਰਬਾਜ਼ੀ ਕਰਦਾ 8 ਨੌਜਵਾਨਾਂ ਸਮੇਤ ਕਾਬੂ

ਬ੍ਰਿਸਬੇਨ, 29 ਮਾਰਚ (ਸ.ਬ.) ਆਸਟ੍ਰੇਲੀਆ ਵਿਚ ਹੋ ਰਹੀਆਂ ਕਾਮਨਵੈਲਥ ਖੇਡਾਂ ਦੀ ਕਵਰੇਜ ਦੇ ਬਹਾਨੇ ਪੱਤਰਕਾਰੀ ਦੀ ਆੜ ਹੇਠ ਕਬੂਤਰਬਾਜ਼ੀ ਕਰਦੇ ਇਕ ਨੌਜਵਾਨ ਨੂੰ ਆਸਟ੍ਰੇਲੀਅਨ ਪੁਲੀਸ ਨੇ 8 ਹੋਰ ਨੌਜਵਾਨਾਂ ਸਮੇਤ ਕਾਬੂ ਕੀਤਾ ਹੈ| ਕੁਈਨਜ਼ਲੈਂਡ ਦੇ ਡਿਪਟੀ ਪੁਲੀਸ ਕਮਿਸ਼ਨਰ ਬੌਬ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਰਾਕੇਸ਼ ਕੁਮਾਰ ਸ਼ਰਮਾ ਨਾਂਅ ਦੇ ਇਸ ਨੌਜਵਾਨ ਨੂੰ ਬ੍ਰਿਸਬੇਨ ਹਵਾਈ ਅੱਡੇ ਦੇ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ 8 ਹੋਰ ਨੌਜਵਾਨਾਂ ਸਮੇਤ ਆਸਟ੍ਰੇਲੀਆ ਵਿਚ ਦਾਖਲ ਹੋਣ ਤੋਂ ਉਸ ਵੇਲ਼ੇ ਰੋਕ ਲਿਆ ਸੀ ਜਦੋਂ 19 ਤੋਂ 37 ਸਾਲ ਦੀ ਉਮਰ ਦੇ ਇਨ੍ਹਾਂ ਨੌਜਵਾਨਾਂ ਦੇ ਅਸਲ ਵਿਚ ਪੱਤਰਕਾਰ ਹੋਣ ਬਾਰੇ ਸ਼ੱਕ ਪਿਆ| ਪੁੱਛ ਪੜਤਾਲ਼ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਖੁਲਾਸਾ ਕੀਤਾ ਕਿ ਸ਼ਰਮਾ ਹੀ ਉਨ੍ਹਾਂ ਨੂੰ ਪੱਤਰਕਾਰ ਬਣਾ ਕੇ ਇਥੇ ਲਿਆਂਦਾ ਹੈ, ਜਿਸ ਨੂੰ ਬਾਅਦ ਵਿਚ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ| ਅਗਲੀ ਸੁਣਵਾਈ 6 ਅਪ੍ਰੈਲ ਨੂੰ ਹੋਵੇਗੀ ਤੇ ਦੋਸ਼ ਸਾਬਤ ਹੋਣ ਤੇ ਇਨ੍ਹਾਂ ਨੂੰ 20 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ|

Leave a Reply

Your email address will not be published. Required fields are marked *