ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨੂੰ ਅੰਗਰੇਜੀ ਦੀਆਂ ਕਿਤਾਬਾਂ ਦੇਣ ਦਾ ਵਿਰੋਧ

ਚੰਡੀਗੜ੍ਹ, 16 ਮਾਰਚ (ਸ.ਬ.) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਪੱਤਰਕਾਰੀ ਵਿਭਾਗ ਦੇ ਦੂਜੇ ਭਾਗ ਦੀਆਂ ਕਿਤਾਬਾਂ ਸਿਰਫ ਅੰਗਰੇਜੀ ਵਿੱਚ ਹੀ ਦੇਣ ਦਾ ਵਿਦਿਆਰਥੀਆਂ ਨੇ ਵਿਰੋਧ ਕੀਤਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀ ਆਗੂ ਸੁਖਦੀਪ ਜਗਰਾਂਓ ਨੇ ਦੱਸਿਆ ਕਿ ਪਿਛਲੇ ਸਾਲ ਵੀ ਪੰਜਾਬ ਯੂਨੀਵਰਸਿਟੀ ਨੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨੂੰ ਸਿਰਫ ਅੰਗਰੇਜੀ ਵਿਚ ਹੀ ਕਿਤਾਬਾਂ ਦਿਤੀਆਂ ਸਨ ਹੁਣ ਫਿਰ ਇਹੋ ਹੀ ਕੁਝ ਕੀਤਾ ਜਾ ਰਿਹਾ ਹੈ| ਜਿਸ ਕਾਰਨ ਪੰਜਾਬੀ ਅਤੇ ਹਿੰਦੀ ਮੀਡੀਅਮ ਵਿੱਚ ਪੜ ਰਹੇ ਵਿਦਿਆਰਥੀ ਪ੍ਰੇਸ਼ਾਨ ਹੋ ਰਹੇ ਹਨ| ਉਹਨਾਂ ਮੰਗ ਕੀਤੀ ਕਿ ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨੂੰ ਪੰਜਾਬੀ ਅਤੇ ਹਿੰਦੀ ਵਿੱਚ ਵੀ ਕਿਤਾਬਾਂ ਦਿੱਤੀਆਂ ਜਾਣ|

Leave a Reply

Your email address will not be published. Required fields are marked *