ਪੱਤਰਕਾਰ ਸ਼ੇਰਗਿਲ ਦਾ ਦੇਹਾਂਤ

ਐਸ ਏ ਐਸ ਨਗਰ, 12 ਅਪ੍ਰੈਲ (ਸ.ਬ.) ਪੰਜਾਬੀ ਟ੍ਰਿਬਿਊਨ ਦੇ ਪੱਤਰ ਕਾਰ  ਕੁਲਬੀਰ  ਸ਼ੇਰਗਿਲ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ| ਬੀਤੀ ਰਾਤ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਉਪਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਕਿ ਉਹਨਾਂ ਦੀ ਮੌਤ ਹੋ ਗਈ| ਉਹਨਾ ਦ ਾ ਸਸਕਾਰ ਉਹਨਾਂ ਦੇ ਜੱਦੀ ਪਿੰਡ ਗੱਗੋਂ ਨੇੜੇ ਚਮਕੌਰ ਸਾਹਿਬ  ਵਿਖੇ ਅੱਜ ਕਰ ਦਿਤਾ ਗਿਆ| ਪੱਤਰਕਾਰ  ਸ਼ੇਰਗਿਲ ਦੀ ਮੌਤ ਉਪਰ ਸੰਤ ਈਸ਼ਰ ਸਿੰਘ ਸਕੂਲ ਦੇ  ਮੈਨੇਜਰ ਸ ਅਮਰਜੀਤ ਸਿੰਘ ਅਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ|

Leave a Reply

Your email address will not be published. Required fields are marked *