ਪੱਤਰਕਾਰ ਸਤਿੰਦਰ ਸੱਭਰਵਾਲ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ


ਐਸ.ਏ.ਐਸ. ਨਗਰ 6 ਜਨਵਰੀ (ਸ.ਬ.) ਪੱਤਰਕਾਰ ਸਤਿੰਦਰ ਸੱਭਰਵਾਲ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ ਅਤੇ ਆਪ ਆਗੂ ਵਨੀਤ ਵਰਮਾ ਦੀ ਅਗਵਾਈ ਵਿੱਚ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ। ਉਹ ਮੁਹਾਲੀ ਦੇ ਸੈਕਟਰ ਸੈਕਟਰ 70 ਦੇ ਵਸਨੀਕ ਹਨ ਅਤੇ ਵਾਰਡ ਨੰਬਰ 36 ਤੋਂ ਚੋਣ ਲੜਣ ਦੀ ਤਿਆਰੀ ਕਰ ਰਹੇ ਹਨ।
ਜ਼ਿਲ੍ਹਾ ਸਕੱਤਰ ਪ੍ਰਭਜੋਤ ਕੌਰ ਅਤੇ ਵਨੀਤ ਵਰਮਾ ਨੇ ਕਿਹਾ ਕਿ ਸ੍ਰ ਸਤਿੰਦਰ ਸਭਰਵਾਲ ਦੇ ਪਿਤਾ ਸਵਰਗੀ ਸ੍ਰ ਕੁਲਵੰਤ ਸਿੰਘ ਸਭਰਵਾਲ ਵੀ ਸਮਾਜਸੇਵਾ ਦੇ ਖੇਤਰ ਵਿੱਚ ਸਰਗਰਮ ਸਨ ਅਤੇ ਸਤਿੰਦਰ ਸੱਭਰਵਾਲ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਹੋਰ ਵੀ ਮਜਬੂਤੀ ਮਿਲੇਗੀ।

Leave a Reply

Your email address will not be published. Required fields are marked *