ਪੱਥਰਾਂ ਦਾ ਭਰਿਆ ਟਰੱਕ ਉਲਟਿਆ, ਗਰਿੱਲ ਅਤੇ ਬਿਜਲੀ ਦਾ ਖੰਭਾ ਤੋੜਿਆ

ਐਸ ਏ ਐਸ ਨਗਰ, 2 ਨਵੰਬਰ (ਸ.ਬ.) ਅੱਜ ਸਵੇਰੇ 4 ਵਜੇ ਦੇ ਕਰੀਬ ਏਅਰਪੋਰਟ ਰੋਡ ਉਪਰ ਕੁਆਰਕ ਸਿਟੀ ਦੇ ਸਾਹਮਣੇ ਪੱਥਰਾਂ ਨਾਲ ਭਰਿਆ ਟਰੱਕ ਉਲਟ ਗਿਆ, ਜਿਸ ਕਾਰਨ ਕਾਫੀ ਸਮਾਂ ਆਵਾਜਾਈ ਠੱਪ ਰਹੀ|
ਪ੍ਰਾਪਤ ਜਾਣਕਾਰੀ ਅਨੁਸਾਰ ਪੱਥਰਾਂ ਨਾਲ ਭਰਿਆ ਟਰੱਕ ਨੰਬਰ ਪੀ ਬੀ 12 ਵਾਈ 0547ਨੂਰਪੁਰ ਤੋਂ ਆ ਰਿਹਾ ਸੀ ਜੋ ਕਿ ਮੁਬਾਰਕਪੁਰ ਜਾ ਰਿਹਾ ਸੀ| ਏਅਰਪੋਰਟ ਰੋਡ ਉਪਰ ਸਵੇਰੇ ਚਾਰ ਵਜੇ ਕੁਆਰਕ ਸਿਟੀ ਦੇ ਸਾਹਮਣੇ ਇਸ ਟਰੱਕ ਦੇ ਡ੍ਰਾਈਵਰ ਨੂੰ ਅਚਾਨਕ ਨੀਂਦ ਆ ਗਈ, ਜਿਸ ਕਰਕੇ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੀ ਗਰਿਲ ਅਤੇ ਬਿਜਲੀ ਦੇ ਖੰਭੇ ਨੂੰ ਤੋੜਦਾ ਹੋਇਆ ਸੜਕ ਵਿਚਕਾਰ ਉਲਟ ਗਿਆ| ਇਸ ਟਰੱਕ ਦੇ ਉਲਟਣ ਨਾਲ ਸਾਰੀ ਸੜਕ ਉਪਰ ਹੀ ਪੱਥਰ ਖਿਲਰ ਗਏ ਅਤੇ ਆਵਾਜਾਈ ਠੱਪ ਹੋ ਗਈ| ਟਰੱਕ ਦਾ ਡ੍ਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ|
ਜਾਂਚ ਅਧਿਕਾਰੀ ਨੇ ਦਸਿਆ ਕਿ ਇਹ ਟਰੱਕ ਰੋਪੜ ਦੇ ਕਿਸੇ ਅਕਾਲੀ ਆਗੂ ਦਾ ਦਸਿਆ ਜਾ ਰਿਹਾ ਹੈ,ਜੇ ਟਰੱਕ ਦੇ ਮਾਲਕ ਨੇ
ਹਾਦਸੇ ਕਾਰਨ ਸਰਕਾਰੀ ਪ੍ਰਾਪਰਟੀ ਦੇ ਹੋਏ ਨੁਕਸਾਨ ਦੀ ਭਰਪਾਈ ਕਰ ਦਿਤੀ ਤਾਂ ਟਰੱਕ ਨੂੰ ਛੱਡ ਦਿਤਾ ਜਾਵੇਗਾ ਨਹੀਂ ਤਾਂ ਐਫ ਆਈ ਆਰ ਦਰਜ ਕੀਤੀ ਜਾਵੇਗੀ|

Leave a Reply

Your email address will not be published. Required fields are marked *