ਪੱਥਰਾਂ ਨਾਲ ਭਰੇ ਡੰਪਰ ਅਤੇ ਜੀਪ ਦੀ ਭਿਆਨਕ ਟੱਕਰ ਵਿੱਚ 2 ਦੀ ਮੌਤ, 4 ਜ਼ਖਮੀ

ਪੱਥਰਾਂ ਨਾਲ ਭਰੇ ਡੰਪਰ ਅਤੇ ਜੀਪ ਦੀ ਭਿਆਨਕ ਟੱਕਰ ਵਿੱਚ 2 ਦੀ ਮੌਤ, 4 ਜ਼ਖਮੀ
ਰੇਵਾੜੀ, 14 ਦਸੰਬਰ (ਸ.ਬ.) ਸ਼ਹਿਰ ਦੇ ਰੇਵਾੜੀ-ਪਟੌਦੀ ਰੋਡ ਤੇ  ਅੱਜ ਸਵੇਰੇ 6.30 ਵਜੇ ਇਕ ਡੰਪਰ ਅਤੇ ਜੀਪ ਦੀ ਭਿਆਨਕ ਟੱਕਰ ਹੋ ਗਈ| ਜੀਪ ਵਿੱਚ ਸਵਾਰ 2 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ 4 ਜ਼ਖਮੀ ਹਨ| ਹਾਦਸਾ ਧੁੰਦ ਕਾਰਨ ਹੋਇਆ|
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 6.30 ਵਜੇ ਨੈਰੋਲੈਕ ਪੇਂਟ ਕੰਪਨੀ ਦੀ ਜੀਪ ਕਰਮਚਾਰੀਆਂ ਨੂੰ ਲੈ ਕੇ ਰੇਵਾੜੀ ਵੱਲ ਆ ਰਹੀ ਸੀ, ਜਦੋਂਕਿ ਪੱਥਰਾਂ ਨਾਲ ਭਰਿਆ ਇਕ ਡੰਪਰ ਪਟੌਦੀ ਵੱਲ ਜਾ ਰਿਹਾ ਸੀ| ਸੰਘਣੀ ਧੁੰਦ ਹੋਣ ਕਾਰਨ ਦੋਹਾਂ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ| ਟੱਕਰ ਇੰਨੀ ਭਿਆਨਕ ਸੀ ਕਿ ਜੀਪ ਦੇ ਪਰਖੱਚੇ ਉਡ ਗਏ, ਜਦੋਂ ਕਿ ਡੰਪਰ ਪਲਟ ਗਿਆ| ਜੀਪ ਵਿੱਚ ਸਵਾਰ 2 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ, ਜਦੋਂ ਕਿ 4 ਜ਼ਖਮੀ ਹਨ| ਜ਼ਖਮੀਆਂ ਵਿੱਚੋਂ ਇਕ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਰੋਹਤਕ ਪੀ.ਜੀ.ਆਈ. ਰੈਫਰ ਕੀਤਾ ਗਿਆ ਹੈ| ਘਟਨਾ ਦੇ ਬਾਅਦ ਤੋਂ ਡੰਪਰ ਚਾਲਕ ਮੌਕੇ ਤੇ ਫਰਾਰ ਹੈ| ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *