ਪੱਥਰ ਦੀ ਖਾਣ ਵਿੱਚ ਜ਼ਬਰਦਸਤ ਧਮਾਕਾ, 10 ਮਜ਼ਦੂਰਾਂ ਦੀ ਮੌਤ

ਅਮਰਾਵਤੀ, 4 ਅਗਸਤ (ਸ.ਬ.) ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਵਿੱਚ ਰਾਤ ਪੱਥਰ ਦੀ ਖਾਣ ਵਿੱਚ ਸ਼ਕਤੀਸ਼ਾਲੀ ਧਮਾਕਾ ਹੋਇਆ ਜਿਸ ਵਿੱਚ ਘੱਟੋ-ਘੱਟ 10 ਮਜ਼ਦੂਰਾਂ ਦੀ ਮੌਤ ਹੋ ਗਈ| ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਰੇ ਮ੍ਰਿਤਕ ਮਜ਼ਦੂਰ ਉੜੀਸਾ ਦੇ ਰਹਿਣ ਵਾਲੇ ਸਨ ਤੇ ਖਾਣ ਵਿੱਚ ਕੰਮ ਕਰਨ ਲਈ ਇੱਥੇ ਆਏ ਸਨ|
ਧਮਾਕਾ ਉਸ ਸਮੇਂ ਹੋਇਆ ਜਦੋਂ ਅਲੂਰੂ ਮੰਡਲ ਦੇ ਤਹਿਤ ਹਾਥੀ ਬੇਲਗਨ ਵਿੱਚ ਖਾਣ ਵਿੱਚ ਕੰਮ ਚੱਲ ਰਿਹਾ ਸੀ| ਅਧਿਕਾਰੀ ਨੇ ਕਿਹਾ ਕਿ ਇਹ ਧਮਾਕਾ ਪੱਥਰ ਤੋੜਨ ਲਈ ਵਰਤੀਆਂ ਜਾਣ ਵਾਲੀਆਂ ਛੜਾਂ ਵਿੱਚ ਹੋਇਆ|
ਧਮਾਕੇ ਦੌਰਾਨ ਖਾਣ ਵਿੱਚ ਕਰੀਬ 20 ਮਜ਼ਦੂਰ ਕੰਮ ਕਰ ਰਹੇ ਸਨ| ਅਚਾਨਕ ਹੋਏ ਧਮਾਕਾ ਕਾਰਨ ਮਜ਼ਦੂਰ ਖਾਣ ਅੰਦਰ ਹੀ ਫਸ ਗਏ ਸਨ|
ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ 10 ਮਜ਼ਦੂਰਾਂ ਦੀ ਮੌਤ ਹੋ ਗਈ| ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ| ਖਾਣ ਵਿੱਚ ਜਿਊਂਦੇ ਬਚੇ ਮਜ਼ਦੂਰਾਂ ਦੀ ਭਾਲ਼ ਵੀ ਜਾਰੀ ਹੈ| ਮੁੱਖ ਮੰਤਰੀ ਚੰਦਰਬਾਬੂ ਨਾਇਡੂ ਤੇ ਵਿਰੋਧੀ ਧਿਰ ਦੇ ਲੀਡਰ ਐਸ ਜਗਨਮੋਨ ਰੈਡੀ ਨੇ ਹਾਦਸੇ ਤੇ ਅਫਸੋਸ ਜਤਾਇਆ ਹੈ|

Leave a Reply

Your email address will not be published. Required fields are marked *