ਫਗਵਾੜਾ ਹਿੰਸਾ ਦੌਰਾਨ ਫੜੇ ਗਏ 4 ਹਿੰਦੂ ਨੇਤਾਵਾਂ ਨੂੰ ਰਿਹਾਅ ਕਰਨ ਦੀ ਮੰਗ

ਐਸ. ਏ. ਐਸ, 24 ਮਈ (ਸ.ਬ.) ਸ਼ਿਵਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਨੇ ਮੁੱਖ ਮੰਤਰੀ, ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 13 ਅਪ੍ਰੈਲ ਨੂੰ ਫਗਵਾੜਾ ਵਿੱਚ ਹੋਈ ਹਿੰਸਾ ਦੇ ਦੌਰਾਨ ਜਰਨਲ ਸਮਾਜ ਦੇ ਫੜੇ ਗਏ 4 ਹਿੰਦੂ ਨੇਤਾਵਾਂ ਨੂੰ ਰਿਹਾਅ ਕੀਤਾ ਜਾਵੇ| ਮੁੱਖ ਮੰਤਰੀ ਦੇ ਨਾਮ ਦਾ ਇਹ ਪੱਤਰ ਸ਼ਿਵ ਸੈਨਾ ਹਿੰਦ ਵੱਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਦਿੱਤਾ ਗਿਆ| ਉਹਨਾਂ ਪੱਤਰ ਵਿੱਚ ਲਿਖਿਆ ਹੈ ਕਿ ਫਗਵਾੜਾ ਵਿੱਚ ਚੌਂਕ ਦਾ ਨਾਮ ਬਦਲਣ ਨੂੰ ਲੈ ਕੇ ਹੋਈ ਆਪਸੀ ਹਿੰਸਾ ਦੇ ਦੌਰਾਨ ਪੁਲੀਸ ਵੱਲੋਂ ਜਰਨਲ ਸਮਾਜ ਦੇ 4 ਹਿੰਦੂ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹਿੰਸਾ ਦੇ ਦੌਰਾਨ ਗੋਲੀ ਦੋਵੇਂ ਪੱਖਾਂ ਵੱਲੋਂ ਕਿਸ ਨੇ ਚਲਾਈ ਹੈ| ਉਹਨਾਂ ਲਿਖਿਆ ਹੈ ਕਿ ਜਦੋਂ ਤੱਕ ਇਹ ਸਾਫ ਨਹੀਂ ਹੋ ਜਾਂਦਾ ਕਿ ਗੋਲੀ ਕਿਸ ਨੇ ਚਲਾਈ ਹੈ ਉਦੋਂ ਤੱਕ ਇਹਨਾਂ ਚਾਰਾਂ ਨੂੰ ਰਿਹਾਅ ਕੀਤਾ ਜਾਵੇ|

Leave a Reply

Your email address will not be published. Required fields are marked *