ਫਜੂਲ ਮਸਲਿਆਂ ਵਿੱਚ ਉਲਝਿਆ ਮੁਲਕ

ਸਾਡੇ ਦੇਸ਼ ਨੇ ਇਸ ਵੇਲੇ ਖੁਦ ਨੂੰ ਦੋ ਫਜੂਲ ਗੱਲਾਂ ਵਿੱਚ ਉਲਝਾਇਆ ਹੋਇਆ ਹੈ| ਲੋਕਾਂ ਨੂੰ ਇੱਕ ਨਵੀਂ ਗੱਲ ਪਤਾ ਲੱਗੀ ਹੈ ਕਿ ਐਕਸੀਡੈਂਟ (ਹਾਦਸੇ) ਦੌਰਾਨ ਲੋਕ ਪ੍ਰਧਾਨ ਮੰਤਰੀ ਵੀ ਬਣ ਜਾਂਦੇ ਹਨ ਅਤੇ ਦੂਜੀ ਇਹ ਕਿ ਸਰਕਾਰ ਦੀਆਂ ਏਜੰਸੀਆਂ ਆਮ ਜਨਤਾ ਦੀ ਪ੍ਰਾਈਵੇਸੀ ਦੀ ਦੁਸ਼ਮਨ ਬਣ ਗਈਆਂ ਹਨ| ਉਹ ਜਨਤਾ ਜਨਾਰਦਨ ਦੇ ਕੰਪਿਊਟਰ, ਲੈਪਟਾਪ, ਟੈਬਲੇਟ, ਆਈਪੈਡ, ਫੋਨ ਦੀਆਂ ਜਾਣਕਾਰੀਆਂ ਖੰਗਾਲ ਰਹੀਆਂ ਹਨ|
ਹੁਣ ਤਕ ਤਾਂ ਇਹੀ ਕਿਹਾ ਜਾਂਦਾ ਸੀ ਕਿ ਹਾਦਸਾਗ੍ਰਸਤ ਆਦਮੀ ਸਿਰਫ ਜਖਮੀ ਹੁੰਦਾ ਹੈ ਅਤੇ ਬਾਅਦ ਵਿੱਚ ਕੋਈ ਨਾ ਕੋਈ ਜੁਗਾੜ ਲਗਾ ਕੇ ਅੰਗਹੀਨਤਾ ਦਾ ਸਰਟੀਫਿਕੇਟ ਲੈਣ ਦਾ ਸਮਰਥ ਹੁੰਦਾ ਹੈ| ਦੂਜੇ ਪਾਸੇ ਉਹ ਲੋਕ ਹਨ (ਜੋ ਘਰ ਦੀ ਵੱਡੀ ਨੂੰਹ ਦੀਆਂ ਕਹਾਣੀਆਂ ਬਾਰੇ ਕਿੱਸੇ ਪਾਨ ਦੀ ਦੁਕਾਨ ਉੱਤੇ ਡਿਸਕਸ ਕਰਦੇ ਹਨ) ਜੋ ਉਹ ਆਪਣੀ ਡਿਜੀਟਲ ਪ੍ਰਾਈਵੇਸੀ ਨੂੰ ਲੈ ਕੇ ਚਿੰਤਾ ਵਿੱਚ ਡੁੱਬੇ ਦਿੱਖ ਰਹੇ ਹਨ| ਜਦੋਂ ਵੀ ਕਿਸੇ ਚਿੰਤਕ ਦਾ ਲੈਪਟਾਪ ਗੋਦੀ ਵਿੱਚ ਅਚਾਨਕ ਉਛਲਣ ਲੱਗਦਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਸ਼ੱਕ ਹੁੰਦਾ ਹੈ ਕਿ ਜਰੂਰ ਕੋਈ ਨਾ ਕੋਈ ਹੈਕਰ ਉਹਨਾਂ ਦੇ ਆਸ ਪਾਸ ਲੁਕ ਕੇ ਉਨ੍ਹਾਂ ਦੀ ਨਿੱਜਤਾ ਵਿੱਚ ਝਾਂਕ ਰਿਹਾ ਹੋਵੇਗਾ|
ਮੋਬਾਇਲ ਦੱਸ ਰਿਹਾ ਹੈ ਕਿ ਮੌਸਮ ਦੇ ਮਿਜਾਜ਼ ਵਿੱਚ ਅਨੋਖੀ ਠੰਡਕ ਹੈ| ਸੋਸ਼ਲ ਮੀਡੀਆ ਉੱਤੇ ਤਾਨੇ ਮਿਹਣਿਆਂ ਦੀਆਂ ਗਰਮਾ ਗਰਮ ਕਚੌਰੀਆਂ ਤਲੀਆਂ ਜਾ ਰਹੀਆ ਹਨ| ਕੁਰਕੁਰੀ ਚਾਸ਼ਨੀ ਨਾਲ ਭਰੀ ਜਲੇਬੀ ਦਾ ਬਾਜ਼ਾਰ ਵਿੱਚ ਰੁਝਾਨ ਥੋੜਾ ਘੱਟ ਹੈ| ਲੋਕ ਉਸ ਨੂੰ ਹਜਮ ਕਰਨ ਤੋਂ ਪਹਿਲਾਂ ਇਹ ਸੋਚ ਕੇ ਕਤਰਾ ਰਹੇ ਹਨ ਕਿ ਅਜਿਹੇ ਮੁਸ਼ਕਿਲ ਸਮੇਂ ਵਿੱਚ ਖੁਲ੍ਹੇਆਮ ਮਿਠਾਸ ਬਾਰੇ ਸੋਚਣਾ ਤਕ ਜੁਰਮ ਵਰਗਾ ਹੀ ਹੈ| ਆਉਣ ਵਾਲੇ ਸਮੇਂ ਉਨ੍ਹਾਂ ਲੋਕਾਂ ਨੂੰ ਕਦੇ ਵੀ ਮਾਫ ਨਹੀਂ ਕਰੇਗਾ ਜੋ ਚੋਣਾਂ ਨੇੜੇ ਹੋਣ ਦੇ ਬਾਵਜੂਦ ਆਪਣਾ ਮੂੰਹ ਮਿੱਠਾ ਕਰ ਕੇ, ਖੁਦ ਆਪਣੇ ਮੂੰਹ ਮੀਆਂ ਮਿੱਠੂ ਬਣਦੇ ਫਿਰ ਰਹੇ ਹਨ| ਅੱਜ ਦੀ ਰਾਜਨੀਤੀ ਦਾ ਅਨਮੋਲ ਵਚਨ ਇਹ ਹੈ ਕਿ ਜੋ ਚਾਹੇ ਖਾਓ ਪੀਓ, ਪਰ ਕੁੱਝ ਵੀ ਸ਼ਰੇਆਮ ਨਾ ਕਰੋ|
ਅਚਾਨਕ ਵਾਪਰੀ ਕਿਸੇ ਘਟਨਾ ਨੂੰ ਐਕਸੀਡੈਂਟ ਕਹਿ ਦਿੱਤਾ ਗਿਆ| ਇਹ ਖੁਲਾਸੇ ਦੀ ਅਜ਼ਾਦੀ ਦਾ ਮਾਮਲਾ ਨਹੀਂ, ਇਹ ਬੁੱਧੀਜੀਵੀ ਵਰਗ ਵਲੋਂ ਕੀਤੇ ਗਏ ਗਲਤ ਅਨੁਵਾਦ ਦਾ ਮਾਮਲਾ ਹੈ| ਇਹ ਹਾਦਸਾ ਨਹੀਂ, ਸਰਾਸਰ ਨਿਜੀ ਪਸੰਦਗੀ ਦਾ ਮਾਮਲਾ ਹੈ| ਕੋਈ ਆਪਣੇ ਜੂੜੇ ਵਿੱਚ ਪੀਲਾ ਫੁਲ ਸਜਾਏ ਜਾਂ ਨੀਲਾ, ਉਸਦੀ ਮਰਜੀ| ਇਸ ਤਰ੍ਹਾਂ ਦੇ ਸੰਗ੍ਰਹਿ ਵਿੱਚ ਫੁਲ ਦੀ ਕੋਈ ਨਿਜੀ ਪਸੰਦ ਨਹੀਂ ਹੁੰਦੀ| ਉਹ ਤਾਂ ਜਬਰਿਆ ਗੁਲਦਾਨ ਤੋਂ ਲੈ ਕੇ ਵਾਲਾਂ ਵਿੱਚ ਸਜਾ ਲਿਆ ਜਾਂਦਾ ਹੈ|
ਅੱਜਕੱਲ੍ਹ ਲੋਕ ਆਪਣੀ ਨਿਜਤਾ ਨੂੰ ਪ੍ਰਾਇਵੇਸੀ ਕਹਿੰਦੇ ਹਨ | ਹਰ ਇੱਕ ਡਿਜੀਟਲ ਐਪਲੀਕੇਸ਼ਨ ਦੀ ਇੱਕ ਅਦਦ ਪ੍ਰਾਇਵੇਸੀ ਪਾਲਿਸੀ ਹੁੰਦੀ ਹੈ | ਇਸ ਪਾਲਿਸੀ ਦੇ ਤਹਿਤ ਸਭਤੋਂ ਬਕਾਇਦਾ ਸਹਿਮਤੀ ਮੰਗੀ ਜਾਂਦੀ ਹੈ| ਆਪਣੀ ਲੋਕੇਸ਼ਨ ਤੋਂ ਲੈ ਕੇ ਆਪਣੇ ਮੋਬਾਇਲ ਦੇ ਬਰਾਂਡ ਤੱਕ ਦੀਆਂ ਤਮਾਮ ਗੁਪਤ ਸੂਚਨਾਵਾਂ ਅਸੀਂ ਬੜੇ ਮਜੇ ਨਾਲ ਸਾਂਝਾ ਕਰ ਲੈਂਦੇ ਹਾਂ, ਜਿਵੇਂ ਪੁਰਾਣੇ ਸਮੇਂ ਵਿੱਚ ਲੋਕ ਤੰਦੂਰ ਵਿੱਚ ਰੋਟੀ ਸੇਕਣ ਲਈ ਅੱਗ ਦੀ ਤਪਿਸ਼ ਦੀ ਸਾਝੀਦਾਰੀ ਕਰ ਲੈਂਦੇ ਸਨ| ਹੁਣ ਕੋਈ ਕਿਸੇ ਦੀ ਪ੍ਰਾਇਵੇਸੀ ਨੂੰ ਖੋਹਦਾ, ਸਹਿਜ ਭਾਵ ਨਾਲ ਪਾਰਟਨਰਸ਼ਿਪ ਕਰ ਲੈਂਦਾ ਹੈ|
ਕੋਈ ਕੰਮ ਬੇਵਜਾਹ ਨਹੀਂ ਹੁੰਦਾ| ਜੇਕਰ ਕੋਈ ਕੰਮ ਆਪਣੇ ਆਪ ਨਾ ਵਿਖੇ ਤਾਂ ਯਕੀਨਨ ਉਹ ਵਿਗਿਆਨ ਸੰਮਤ ਨਜਾਰਾ ਜਾਂ ਹੱਥ ਦੀ ਸਫਾਈ ਹੋਵੇਗੀ| ਇਸ ਸਮੇਂ ਮੁਲਕ ਵਿੱਚ ਨਿਜਤਾ ਦਾ ਘੋਰ ਸੰਕਟ ਹੈ| ਗਰੀਬੀ, ਬੇਰੋਜਗਾਰੀ, ਕੁਪੋਸ਼ਣ, ਪ੍ਰਦੂਸ਼ਣ ਆਦਿ ਸਾਰੇ ਮਾਮਲੇ ਹਾਸ਼ਿਏ ਉੱਤੇ ਖਿਸਕਾ ਦਿੱਤੇ ਗਏ ਹਨ| ਅਜਿਹੇ ਸਮੇਂ ਵਿੱਚ ਐਕਸੀਡੇਂਟਲ ਬਾਇਓਪਿਕ ਦੀ ਚਮਕ ਹੋਰ ਵੀ ਦਮਕ ਰਹੀ ਹੈ | ਹੁਣ ਤਾਂ ਸਾਰਾ ਜ਼ੋਰ ਇਸ ਗੱਲ ਉੱਤੇ ਲੱਗ ਰਿਹਾ ਹੈ ਕਿ ਇਸ ਫਿਲਮ ਨੂੰ ਵੇਖੋ ਅਤੇ ਤੈਅ ਕਰੋ ਕਿ ਤੁਸੀਂ ਆਪਣੇ ਆਉਣ ਵਾਲੇ ਅਤੀਤ ਲਈ ਕਿਸਦੀ ਚੋਣ ਕਰਨੀ ਹੈ| ਉਸਨੂੰ ਚੁਣਨਾ ਹੈ ਜੋ ਕੰਮ ਕਰੇ ਜਾਂ ਉਸਦੀ ਜੋ ਖੁਦ ਕੁੱਝ ਵੀ ਕਰੇ ਅਤੇ ਪਹਿਲਾ ਹੋ ਚੁੱਕੇ ਕੰਮਾਂ ਉੱਤੇ ਸਵਾਲ ਦਰ ਸਵਾਲ ਲਗਾਤਾਰ ਚੁੱਕਦਾ ਰਹੇ|
ਇਸ ਵਾਰ ਅਜਿਹਾ ਵੀ ਹੋ ਸਕਦਾ ਹੈ ਕਿ ਸਰਕਾਰ ਕੋਈ ਸਵਾਲੀਆ ਚੈਨਲ ਹੀ ਆਰੰਭ ਕਰ ਦੇਵੇ| ਸਰਕਾਰ ਦੇ ਕਰਿੰਦੇ ਜਿੰਨਾ ਚਾਹੁਣ ਮੇਰੇ ਕੰਪਿਊਟਰ ਦੇ ਅੰਦਰ ਤਾਕ ਝਾਂਕ ਕਰਨ, ਇਸਨਾਲ ਦੇਸ਼ ਦੀ ਬਹੁਗਿਣਤੀ ਆਬਾਦੀ ਨੂੰ ਕੋਈ ਫਰਕ ਨਹੀਂ ਪੈਂਦਾ| ਸਾਡੀ ਪ੍ਰਾਈਵੇਸੀ ਤਾਂ ਅਜਿਹੀ ਹੈ ਜਿਵੇਂ ਬਿਨਾ ਕੁੰਡੀ ਵਾਲੇ ਦਰਵਾਜੇ ਵਾਲਾ ਬਾਥਰੂਮ, ਜਿਸ ਵਿੱਚ ਜਦੋਂ ਤੱਕ ਕੁੱਝ ਨਾ ਕੁੱਝ ਗੁਨਗੁਨਾਉਂਦੇ ਰਹੋਗੇ ਉਦੋਂ ਤੱਕ ਤੁਹਾਡੀ ਨਿਜਤਾ (ਜਾਂ ਪ੍ਰਾਈਵੇਸੀ) ਬਣੀ ਰਹੇਗੀ| ਜਰਾ ਜਿਹੀ ਵੀ ਚੂਕ ਹੋਈ ਕਿ ਦੁਰਘਟਨਾ ਵਾਪਰੀ| ਉਂਝ ਹੋਣ ਨੂੰ ਤਾਂ ਸਾਡੇ ਤੁਹਾਡੇ ਕੰਪਿਊਟਰ ਵਿੱਚ ਕੁਝ ਅਰਥਹੀਣ ਸਤਰਾਂ, ਕੁੱਝ ਅਸ਼ਲੀਲ ਜਾਣਕਾਰੀ, ਈਮੇਲ ਅਤੇ ਨਿਜੀ ਕਿਸਮ ਦੇ ਮੂਰਖਤਾ ਭਰੇ ਟੋਟਕਿਆਂ ਤੋਂ ਇਲਾਵਾ ਹੈ ਹੀ ਕੀ ਜਿਸਦੀ ਜਾਂਚ ਹੋ ਸਕੇ|
ਸੰਦੀਪ ਕੁਮਾਰ

Leave a Reply

Your email address will not be published. Required fields are marked *