ਫਟੇ ਹੋਏ ਕੁਰਤੇ ਦੀ ਰਾਜਨੀਤੀ

ਅਭਿਨੈ ਜਗਤ ਵਿੱਚ ਕਿਸੇ ਪਾਤਰ ਨੂੰ ਜੀਵੰਤ ਬਣਾਉਣ ਲਈ ਕਈ ਯਤਨ ਕੀਤੇ ਜਾਂਦੇ ਹਨ| ਮੰਗ ਦੇ ਅਨੁਸਾਰ ਵਿਵਸਥਾ ਕੀਤੀ ਜਾਂਦੀ ਹੈ| ਉਸੇ ਹਿਸਾਬ ਨਾਲ ਡ੍ਰੈਸ ਅਤੇ ਡਾਇਲਾਗ ਦੀ ਰਚਨਾ ਹੁੰਦੀ ਹੈ| ਡ੍ਰੈਸ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਪਾਤਰ ਅਮੀਰ ਹੈ ਜਾਂ ਗਰੀਬ| ਧਨਵਾਨ ਦੀ ਚਮਕ ਦਮਕ ਵੱਖਰੀ ਦਿਖਾਈ ਦਿੰਦੀ ਹੈ| ਜਦੋਂ ਕਿ ਗਰੀਬ ਨੂੰ ਫਟੇ ਕੱਪੜਿਆਂ ਵਿੱਚ ਦਿਖਾਇਆ ਜਾਂਦਾ ਹੈ| ਨਾਟ ਖੇਤਰ ਵਿੱਚ ਫਟੀ           ਜੇਬ ਦਾ ਵੀ ਇੱਕ ਸੁਨੇਹਾ ਹੁੰਦਾ ਹੈ| ਕਹਾਣੀ ਦੇ ਅਨੁਸਾਰ ਇਸ ਨੂੰ ਪੇਸ਼ ਕੀਤਾ ਜਾਂਦਾ ਹੈ ਕਿ ਵਿਅਕਤੀ ਗਰੀਬ ਹੈ| ਉਸ ਦੇ ਕੋਲ ਖਰਚ ਕਰਨ ਲਈ ਕੁੱਝ ਵੀ ਨਹੀਂ ਬਚਿਆ ਹੈ ਅਤੇ ਉਹ ਪਾਤਰ ਫਟੇ ਕੱਪੜਿਆਂ ਦੀ ਥਾਂ ਨਵਾਂ ਕੱਪੜਾ ਨਹੀਂ ਖਰੀਦ ਸਕਦਾ| ਕਈ ਵਾਰ ਇਸ ਫਟੀ ਜੇਬ ਨਾਲ ਸੰਬੰਧਤ ਪਾਤਰ ਦੀ ਲਾਪਰਵਾਹੀ ਵੀ ਦਿਖਾਈ ਜਾਂਦੀ ਹੈ| ਜੇਬ ਫਟੀ ਹੈ ਤਾਂ ਉਸ ਨੂੰ ਸਿਲਿਆ ਜਾ ਸਕਦਾ ਹੈ| ਇਸ ਵਿੱਚ ਕਿਸੇ ਹੁਨਰ ਦੀ ਜ਼ਰੂਰਤ ਨਹੀਂ ਹੁੰਦੀ, ਪਰ ਕਹਾਣੀ ਦੇ ਅਨੁਸਾਰ ਇਹ ਦਿਖਾਇਆ ਜਾਂਦਾ ਹੈ ਕਿ ਉਹ ਪਾਤਰ ਫਟੀ ਜੇਬ ਸਿਲਾਉਣ ਦੀ ਜਹਿਮੀਅਤ ਨਹੀਂ ਚੁੱਕਣਾ ਚਾਹੁੰਦਾ| ਉਹ ਉਸੇ ਵੇਸ਼-ਸ਼ਿੰਗਾਰ ਵਿੱਚ ਇੱਥੇ ਉੱਥੇ ਘੁੰਮਦਾ ਹੈ|
ਕਈ ਵਾਰ ਅਸਲ ਜਿੰਦਗੀ ਵਿੱਚ ਵੱਡੇ ਸਟਾਰ ਨੂੰ ਗਰੀਬ ਦਾ ਰੋਲ ਦਿੱਤਾ ਜਾਂਦਾ ਹੈ| ਉਹ ਫਟੇ ਕੱਪੜੇ ਪਹਿਨਦਾ ਹੈ| ਉਥੇ ਹੀ ਜੂਨੀਅਰ ਸਟਾਰ ਨੂੰ ਸੇਠ ਬਣਾ ਕੇ ਪੇਸ਼ ਕੀਤਾ ਜਾਂਦਾ ਹੈ| ਇਹ ਫਰਕ ਰੀਅਲ ਅਤੇ ਰੀਲ ਲਾਈਫ ਵਿੱਚ ਦਿਖਾਈ ਦਿੰਦਾ ਹੈ|
ਕਾਂਗਰਸ ਦੇ ਮੀਤ -ਪ੍ਰਧਾਨ ਰਾਹੁਲ ਗਾਂਧੀ ਨੇ ਉਤਰਾਖੰਡ ਵਿੱਚ ਆਪਣੇ ਫਟੇ ਹੋਏ ਕੁੜਤੇ ਦਾ ਪ੍ਰਦਰਸ਼ਨ ਕੀਤਾ| ਉਨ੍ਹਾਂ ਨੇ ਕਿਹਾ ਕਿ ਮੈਨੂੰ ਵੇਖੋ, ਮੈਂ ਫਟਿਆ ਹੋਇਆ ਕੁਰਤਾ ਪਹਿਨਦਾ ਹਾਂ ਜਦੋਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੱਖਾਂ ਰੁਪਏ ਦਾ ੇ ਸੂਟ  ਨਰਿੰਦਰ ਮੋਦੀ ਪਾ  ਕੇ ਫਟੇ ਕੱਪੜੇ ਵਾਲਿਆਂ ਦੀ ਰਾਜਨੀਤੀ ਕਰਦੇ ਹਨ| ਰਾਹੁਲ ਗਾਂਧੀ ਉਤਰਾਖੰਡ ਵਿੱਚ ਕਾਂਗਰਸ ਵਰਕਰਾਂ ਦੇ ਇੱਕ ਸੂਬਾ ਪੱਧਰੀ              ਸੰਮੇਲਨ ਨੂੰ ਸੰਬੋਧਿਤ ਕਰਨ ਗਏ ਸਨ ਅਤੇ ਉਨ੍ਹਾਂ ਨੇ ਲਗਭਗ ਪੂਰੇ ਭਾਸ਼ਣ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਹੀ ਹਮਲਾ ਬੋਲਿਆ| ਮੀਡੀਆ ਵਿੱਚ ਵੀ ਫਟੇ ਕੁੜਤੇ ਵਿੱਚ ਹੱਥ ਪਾਏ ਹੋਏ ਉਨ੍ਹਾਂ ਦੀ ਫੋਟੋ ਚਰਚਿਤ ਹੋਈ|
ਇਹ ਕਾਮੇਡੀ ਸ਼ੋ ਹੁੰਦਾ ਤਾਂ ਅਜਿਹਾ ਕਰਨ ਵਾਲੇ ਨੂੰ ਬਹੁਤ ਵਾਹਵਾਹੀ ਮਿਲਦੀ| ਉਦੋਂ ਇਹ ਮੰਨਿਆ ਜਾਂਦਾ ਕਿ ਅਭਿਨੈ ਕਰਨ ਵਾਲਾ ਅਸਲ ਵਿੱਚ ਆਪਣੀ ਗਰੀਬੀ ਦਿਖਾ ਰਿਹਾ ਹੈ| ਪਰੰਤੂ ਰਾਜਨੀਤੀ ਦੀ   ਸਟੇਜ ਅਤੇ ਜਨਤਕ ਜੀਵਨ ਦੀ ਮਰਿਆਦਾ ਵੱਖਰੀ ਹੁੰਦੀ ਹੈ| ਇਸ ਵਿੱਚ ਅਭਿਨੈ ਜਗਤ ਦੀ ਤਰ੍ਹਾਂ ਕੀਤਾ ਜਾਂਦਾ ਅਮੀਰੀ ਜਾਂ ਗਰੀਬੀ ਦਾ ਪ੍ਰਦਰਸ਼ਨ ਜਨਤਕ ਜੀਵਨ ਵਿੱਚ ਇਮਾਨਦਾਰੀ ਦਾ ਪ੍ਰਭਾਵ ਨਹੀਂ ਛੱਡਦਾ|
ਇਮਾਨਦਾਰ ਛਵੀ ਦਾ ਨਿਰਮਾਣ ਲਗਨ-ਸਾਧਨਾ ਨਾਲ ਹੁੰਦਾ ਹੈ| ਜਾਂਚ ਏਜੰਸੀਆਂ ਦੀ ਰਿਪੋਰਟ ਤੇ ਬੇਭਰੋਸਗੀ ਹੋ ਸਕਦੀ ਹੈ, ਪਰ ਆਮ ਜਨਤਾ ਦੀਆਂ ਨਜਰਾਂ ਕਦੇ ਗਲਤ ਨਹੀਂ ਹੁੰਦੀਆਂ| ਉਹ ਇਮਾਨਦਾਰ ਅਤੇ ਬੇਈਮਾਨ ਨੇਤਾਵਾਂ ਨੂੰ ਬਾਖੂਬੀ ਪਛਾਣਦੀ ਹੈ| ਜਿਨਤਾ ਦੀਆਂ ਨਜਰਾਂ ਤੋਂ ਸੱਚਾਈ ਨਹੀਂ ਲੁਕਦੀ| ਜ਼ਿਆਦਾ ਸਮਾਂ ਨਹੀਂ ਹੋਇਆ ਜਦੋਂ ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾਰੀ ਨੇ ਸਮਾਜਸੇਵੀ ਅੰਨਾ ਹਜਾਰੇ ਨੂੰ ਸਿਰ ਤੋਂ ਪੈਰ ਤੱਕ ਭ੍ਰਿਸ਼ਟਾਚਾਰ ਵਿੱਚ ਡੁਬਿਆ ਕਰਾਰ ਦਿੱਤਾ ਸੀ| ਇਸ ਬਿਆਨ ਤੋਂ ਬਾਅਦ ਕੀ ਹੋਇਆ ਸਭ ਜਾਣਦੇ ਹਨ| ਕਈ ਦਿਨਾਂ ਤੱਕ ਮਨੀਸ਼ ਤਿਵਾਰੀ ਅਤੇ ਉਨ੍ਹਾਂ ਦੀ ਗੱਲ ਦਾ ਸਮਰਥਨ ਕਰਨ ਵਾਲੇ ਕਾਂਗਰਸੀਆਂ ਨੂੰ ਮੂੰਹ ਲੁਕਾ ਕੇ ਰਹਿਣਾ ਪਿਆ ਸੀ|
ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਕਿਸੇ ਦੀ ਅਸਹਿਮਤੀ ਹੋ ਸਕਦੀ ਹੈ| ਉਨ੍ਹਾਂ ਦਾ ਵਿਰੋਧ ਕਰਨ ਦਾ ਵੀ ਲੋਕਾਂ ਦਾ ਅਧਿਕਾਰ ਹੈ, ਪਰ ਉਨ੍ਹਾਂ ਦਾ ਪਰਿਵਾਰ ਕਿਸ ਆਰਥਿਕ ਹਾਲਤ ਵਿੱਚ ਹੈ ਇਹ ਸਭ ਦੇ ਸਾਹਮਣੇ ਹੈ| ਪਹਿਲਾਂ ਮੁੱਖ ਮੰਤਰੀ ਅਤੇ ਹੁਣ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਨੂੰ ਤਨਖਾਹ ਮਿਲਦੀ ਹੈ| ਪਰ ਮੋਦੀ ਨੂੰ ਕਦੇ ਫਟਿਆ ਕੁੜਤਾ ਪਹਿਨ ਕੇ ਇਮਾਨਦਾਰੀ ਦਾ ਪ੍ਰਦਰਸ਼ਨ ਨਹੀਂ ਕਰਨਾ ਪਿਆ|
ਕੀ ਰਾਹੁਲ ਗਾਂਧੀ ਦੇ ਵਿਸ਼ੇ ਵਿੱਚ ਵੀ ਇਹ ਮੰਨਿਆ ਜਾਂਦਾ ਹੈ? ਕੀ ਦੇਸ਼ ਵਿੱਚ ਕੋਈ ਕਲਪਨਾ ਕਰ ਸਕਦਾ ਹੈ ਕਿ ਇੰਦਰਾ ਗਾਂਧੀ ਦੇ ਪੋਤੇ ਅਤੇ ਰਾਜੀਵ-ਸੋਨੀਆ ਗਾਂਧੀ ਦੇ ਪੁੱਤ ਦੀ ਅੱਜ ਇਹ ਹਾਲਤ ਹੋ ਗਈ ਹੈ ਕਿ ਉਹ ਫਟਿਆ ਕੁੜਤਾ ਪਹਿਨਣ ਲਈ  ਮਜ਼ਬੂਰ ਹੋ ਗਏ ਹਨ| ਜੋ ਵਾਕਈ  ਗਰੀਬ ਹਨ ਉਹ ਹੈਰਾਨ ਹਨ| ਸਵਾਲ ਇਹ ਹੈ ਕਿ ਫਟੇ ਕੁੜਤੇ ਵਾਲੇ ਛੁੱਟੀਆਂ ਮਨਾਉਣ ਵਿਦੇਸ਼ ਕਿਵੇਂ ਚਲੇ ਜਾਂਦੇ ਹਨ|
ਵਿਰੋਧੀ ਪਾਰਟੀਆਂ ਦੀ ਰਾਜਨੀਤੀ  ਸੱਤਾਧਾਰੀ ਪਾਰਟੀ ਦੇ ਵਿਰੋਧ ਤੇ ਹੀ ਆਧਾਰਿਤ ਹੁੰਦੀ ਹੈ ਅਤੇ ਸਾਰੀਆਂ ਹੀ ਪਾਰਟੀਆਂ ਦੇ ਆਗੂ (ਜਦੋਂ ਵਿਰੋਧੀ ਧਿਰ ਵਿੱਚ ਹੁੰਦੇ ਹਨ) ਸੱਤਾਧਾਰੀਆਂ ਦੀਆਂ ਕਮਜੋਰੀਆਂ ਦੇ ਟੋਟਕੇ ਬਣਾ ਕੇ ਜਨਤਾ ਨੂੰ ਪ੍ਰਭਾਵਿਤ ਕਰਦੇ ਹਨ| ਇਸ ਪੱਖੋਂ ਰਾਹੁਲ ਗਾਂਧੀ ਵੀ ਅਪਵਾਦ ਨਹੀਂ ਹਨ ਪਰੰਤੂ ਇਸ ਤਰੀਕੇ ਨਾਲ ਫਟਿਆ ਹੋਇਆ ਕੁਰਤਾ ਵਿਖਾ ਕੇ ਕੀਤੀ ਜਾ ਰਹੀ ਰਾਜਨੀਤੀ ਕਿੰਨੀ ਕੁ ਸਾਰਥਕ ਹੈ ਇਸ ਗੱਲ ਤੇ ਚਰਚਾ ਕਰਨੀ ਬਣਦੀ ਹੈ|
ਰਾਹੁਲ ਗਾਂਧੀ ਪਿਛਲੇ ਢਾਈ ਸਾਲਾਂ ਤੋਂ ਨਰਿੰਦਰ ਮੋਦੀ  ਦੇ ਕੱਪੜਿਆਂ ਤੇ ਵਿਅੰਗ ਕਸਦੇ ਆ ਰਹੇ ਹਨ| ਮੌਕਾ ਕੋਈ ਵੀ ਹੋਵੇ ਮੋਦੀ ਸਰਕਾਰ ਨੂੰ ਸੂਟ ਬੂਟ ਦੀ ਸਰਕਾਰ ਸਾਬਿਤ ਕਰਨ ਵਿੱਚ ਉਹ ਕੋਈ ਕਸਰ ਨਹੀਂ ਛੱਡਦੇ| ਰਾਹੁਲ ਗਾਂਧੀ ਦਾ ਅਜਿਹਾ ਪ੍ਰਦਰਸ਼ਨ ਅਤੇ ਲਗਾਤਾਰ ਚੱਲ ਰਹੇ ਬਿਲਕੁਲ ਇਕੋ ਵਰਗੇ ਬਿਆਨ ਉਹਨਾਂ ਦੀ ਕਮਜੋਰੀ ਨੂੰਅਹੀ ਜਾਹਿਰ ਕਰਦੇ ਹਨ ਅਤੇ ਇਹ ਕਾਂਗਰਸ ਲਈ ਚਿੰਤਾ ਦੀ ਗੱਲ ਹੋਣੀ ਚਾਹੀਦੀ ਹੈ|
ਫਟਿਆ ਕੁੜਤਾ ਦਿਖਾਉਣ ਨਾਲ ਕਿਸੇ ਛਵੀ ਦਾ ਨਿਖਾਰ ਨਹੀਂ ਆਉਂਦਾ| ਇਸਦੇ ਉਲਟ ਰਾਹੁਲ ਨੇ ਆਪਣੇ ਵਿਰੋਧੀਆਂ ਨੂੰ ਹੀ ਮੌਕਾ ਦਿੱਤਾ ਹੈ| ਉਨ੍ਹਾਂ ਦੇ ਵਿਸ਼ੇ ਵਿੱਚ ਕਈ ਗੱਲਾਂ ਆਖੀਆਂ ਗਈਆਂ| ਗਰੀਬ ਵਿਅਕਤੀ ਲਈ ਇਹ ਗੱਲਾਂ ਚਿੜਾਉਣ ਵਾਲੀਆਂ ਹੋ ਸਕਦੀਆਂ ਹਨ| ਕਿਸੇ ਵੀ ਪਾਰਟੀ ਦੀ ਸਰਵਉੱਚ ਅਗਵਾਈ ਦੇ ਅਜਿਹੇ ਵਤੀਰੇ ਨਾਲ ਕਿਸੇ ਪਾਰਟੀ ਦਾ ਗ੍ਰਾਫ ਨਹੀਂ ਵਧਦਾ ਹੈ| ਇਸਦੇ ਉਲਟ ਅਗਵਾਈ ਦੀ ਭਰੋਸੇਯੋਗਤਾ ਅਤੇ ਗੰਭੀਰਤਾ ਘੱਟ ਹੁੰਦੀ ਹੈ| ਜੇਕਰ ਰਾਹੁਲ ਗਾਂਧੀ ਇਹ ਸਭ ਕਿਸੇ ਦੀ ਸਲਾਹ ਤੇ ਕਰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਬਦਲਾਅ ਕਰਨਾ ਚਾਹੀਦਾ ਹੈ|
ਦਿਲੀਪ ਅਗਨੀਹੋਤਰੀ

Leave a Reply

Your email address will not be published. Required fields are marked *