ਫਤਿਹਵੀਰ ਦੇ ਜਹਾਨੋ ਤੁਰਨਾ ਸਰਕਾਰ ਦੇ ਮੱਥੇ ਤੇ ਕਲੰਕ: ਧਨੋਆ

ਐਸ.ਏ.ਐਸ ਨਗਰ, 11 ਜੂਨ (ਸ.ਬ.) ਮਿਉਂਸਪਲ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਨੇ ਸੰਗਰੂਰ ਦੇ ਪਿੰਡ ਭਗਵਾਨਪੁਰ ਵਿੱਚ ਬੀਤੇ ਵੀਰਵਾਰ ਨੂੰ ਬੋਰਵੇਲ ਵਿੱਚ ਡਿੱਗੇ ਦੋ ਸਾਲ ਦੇ ਬੱਚੇ ਫਤਹਿਵੀਰ ਦੀ ਮੌਤ ਲਈ ਸੰਗਰੂਰ ਦੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਜਿੰਮੇਵਾਰ ਠਹਿਰਾਉਂਦਿਆਂ ਮੰਗ ਕੀਤੀ ਹੈ ਕਿ ਇਸ ਸੰਬੰਧੀ ਸੰਗਰੂਰ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਤੈਅ ਕਰਕੇ ਉੱਥੋਂ ਦੇ ਅਧਿਕਾਰੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ|
ਇੱਥੇ ਜਾਰੀ ਇੱਕ ਬਿਆਨ ਵਿੱਚ ਸ੍ਰ. ਧਨੋਆ ਨੇ ਕਿਹਾ ਕਿ ਫਤਹਿਵੀਰ ਦੀ ਮਾਸੂਮ ਜਿੰਦ ਤੇ ਆਏ ਸੰਕਟ ਦੌਰਾਨ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਵਰਤੀ ਗਈ ਲਾਪਰਵਾਹੀ ਕਾਰਨ ਉਹ ਜਿੰਦਗੀ ਦੀ ਜੰਗ ਹਾਰ ਗਿਆ| ਉਸਦੀ ਮੌਤ ਦੀ ਪੂਰੀ ਜਿੰਮੇਵਾਰੀ ਉੱਥੋਂ ਦੇ ਪ੍ਰਸ਼ਾਸ਼ਨ ਦੀ ਹੈ ਅਤੇ ਇਸ ਸੰਬੰਧੀ ਸਰਕਾਰ ਵਲੋਂ ਸੰਬੰਧਿਤ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ|
ਉਹਨਾਂ ਕਿਹਾ ਕਿ ਸਰਕਾਰੀ ਪਹਿਲਕਾਰਾਂ ਦੀ ਢਿੱਲ ਮੱਠ ਦਰਸ਼ਾਉਦੀ ਹੈ ਕਿ ਸਰਕਾਰ ਆਪਣੇ ਕੰਮ ਪ੍ਰਤੀ ਕਿੰਨੀ ਕੁ ਫਿਕਰਮੰਦ ਹੈ| ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਪੂਰੇ ਘਟਨਾ ਕ੍ਰਮ ਦੌਰਾਨ ਸਮੇਤ ਮੁੱਖ ਮੰਤਰੀ ਪੂਰੀ ਕੈਬਨਿਟ (ਜਦੋਂ ਤੱਕ ਬੱਚਾ ਬਾਹਰ ਨਾ ਆਉਂਦਾ) ਉੱਥੇ ਬੈਠ ਕੇ ਨਿਗਰਾਨੀ ਕਰਦੀ ਕਿਉਂਕਿ ਸਿਸਟਮ ਦੇ ਉਥੇ ਮੌਜੂਦ ਹੋਣ ਨਾਲ ਪੂਰੇ ਤਾਣੇ ਬਾਣੇ ਨੇ ਆਪਣਾ ਕੰਮ ਪੂਰੀ ਮੁਅੱਤਲ ਨਾਲ ਕਰਨਾ ਸੀ ਪਰ ਅਜਿਹਾ ਨਹੀ ਹੋਇਆ ਅਤੇ ਲੋਕ ਮਹਿਸੂਸ ਕਰਦੇ ਹਨ ਕਿ ਇੱਥੇ ਸਰਕਾਰੀ ਤੰਤਰ ਜੰਤਰ ਪੂਰੀ ਤਰ੍ਹਾਂ ਨਿਕੰਮਾ ਸਾਬਿਤ ਹੋਇਆ ਹੈ|
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਅਸਫਲਤਾ ਨੇ ਆਪਣੇ ਨਾਲ-ਨਾਲ ਪੂਰੇ ਦੇਸ਼ ਦੀ ਸੰਸਾਰ ਵਿੱਚ ਹੇਠੀ ਕਰਵਾਈ ਹੈ| ਸਰਕਾਰ ਅਤੇ ਪ੍ਰਸ਼ਾਸ਼ਨ ਦੀ ਅਣਗਹਿਲੀ ਨੇ ਮਾਸੂਮ ਦੀ ਜਾਨ ਲੈ ਲਈ ਹੈ| ਹੋਰ ਇਹਨਾਂ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ|

Leave a Reply

Your email address will not be published. Required fields are marked *