ਫਰਜੀ ਬੀ ਪੀ ਐਲ ਕਾਰਡ ਬਣਾਉਣ ਵਾਲਿਆਂ ਦੀ ਜਾਂਚ ਉਪਰੰਤ ਕਾਨੂੰਨੀ ਕਾਰਵਾਈ ਕਰੇਗੀ ਸਰਕਾਰ : ਧਰਮਸੋਤ

ਐਸ ਏ ਐਸ ਨਗਰ, 30 ਨਵੰਬਰ (ਸ.ਬ.) ਪੰਜਾਬ ਦੇ ਸਮਾਜਿਕ ਸੁਰਖਿਆ ਵਿਭਾਗ ਅਤੇ ਜੰਗਲਾਤ ਮੰਤਰੀ ਸ੍ਰ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ ਭਾਜਪਾ ਅਕਾਲੀ ਸਰਕਾਰ ਵੱਲੋਂ ਬਣਾਏ ਗਏ ਨੀਲੇ ਕਾਰਡ (ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਫਰਜੀ ਸਨ) ਜਿਨ੍ਹਾਂ ਦਾ ਫਾਇਦਾ ਗਰੀਬ ਲੋਕਾਂ ਨੂੰਨਾ ਦੇ ਕੇ ਅਮੀਰਾਂ ਨੂੰ ਦਿਤਾ ਗਿਆ ਅਤੇ ਅਕਾਲੀ ਭਾਜਪਾ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਹੈ| ਉਹ ਅੱਜ ਇੱਥੇ ਨਗਰ ਨਿਗਮ ਦੇ ਦਫਤਰ ਵਿੱਚ ਸਮਾਜਿਕ ਸਰਖਿਆ ਵਿਭਾਗ ਦੀਆਂ ਸਕੀਮਾਂ ਬਾਰੇ ਇੱਕ ਮੀਟਿੰਗ ਵਿੱਚ ਭਾਗ ਲੈਣ ਉਪਰੰਤ ਪੱਤਰਕਾਰਾਂ ਨਾਲ ਗੰਲ ਕਰ ਰਹੇ ਸਨ| ਉਹਨਾਂ ਕਿਹਾ ਜਿਹਨਾਂ ਲੋਕਾਂ ਨੇ ਇਹ ਕਾਰਡ ਬਣਾਏ ਹਨ, ਜਿਨ੍ਹਾਂ ਅਫਸਰਾਂ ਦੇ ਹੁਕਮਾਂ ਨਾਲ ਇਹ ਕਾਰਡ ਬਣਾਏ ਗਏ ਹਨ ਅਤੇ ਜਿਨ੍ਹਾ ਲੋਕਾਂ ਨੇ ਇਸ ਦਾ ਫਾਇਦਾ ਲਿਆ ਹੈ ਉਨ੍ਹਾਂ ਸਾਰਿਆਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ|
ਸਰਕਾਰ ਦੀ ਪੈਂਸਸ਼ ਸਕੀਮ ਬਾਰੇ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਲੋਕਾਂ ਨਾਲ ਵੱਡਾ ਧੋਖਾ ਕਰਕੇ ਗਈ ਹੈ ਅਤੇ ਇਹ ਸਰਕਾਰ ਖਾਲੀ ਖਜਾਨਾ ਅਤੇ ਦੋ ਲੱਖ ਕਰੋੜ ਰੁਪਏ ਦਾ ਦਰਜਾ ਛੱਡ ਕੇ ਗਈ ਹੈ| ਉਹਨਾਂ ਕਿਹਾ ਕਿ ਪਿਛਲੀ ਸਰਕਾਰ ਦੀ ਪੈਂਸ਼ਨ ਸਕੀਮ ਹੋਵੇ ਜਾਂ ਸ਼ਗਨ ਸਕੀਮ ਇਹਨਾਂ ਦਾ ਲੋੜਵੰਦਾ ਨੂੰ ਕੋਈ ਫਾਇਦਾ ਨਹੀਂ ਮਿਲਿਆ| ਉਹਨਾਂ ਦਾਅਵਾ ਕੀਤਾ ਕਿ ਕਾਂਗਰਸ ਲੋਕਾਂ ਸਰਕਾਰ ਨੇ ਸ਼ਗਨ ਸਕੀਮ ਦੀ ਰਕਮ ਨੂੰ15000 ਰੁਪਏ ਤੋਂ ਵਧਾ ਕੇ 21000 ਕੀਤਾ ਹੈ ਅਤੇ ਖਜਾਨੇ ਵਿੱਚ ਵਾਧਾ ਹੋਣ ਤੇ ਇਸਨੂੰ 51000 ਕੀਤਾ ਜਾਵੇਗਾ|

Leave a Reply

Your email address will not be published. Required fields are marked *