ਫਰਨੀਚਰ ਬਾਜ਼ਾਰ ਵਿੱਚ ਅੱਗ ਲਗਣ ਨਾਲ100 ਝੁੱਗੀਆਂ ਸੜ ਕੇ ਸੁਆਹ

ਨਵੀਂ ਦਿੱਲੀ, 11 ਜਨਵਰੀ (ਸ.ਬ.) ਦਿੱਲੀ ਦੇ ਕੀਰਤੀਨਗਰ ਫਰਨੀਚਰ ਬਾਜ਼ਾਰ ਦੀ ਇਕ ਇਮਾਰਤ ਵਿੱਚ ਸਥਿਤ ਦੁਕਾਨ ਵਿੱਚ ਅੱਗ ਲੱਗ ਗਈ, ਜਿਸ ਕਾਰਨ ਨੇੜੇ ਦੀਆਂ 100 ਝੁੱਗੀਆਂ ਇਸ ਦੀ ਲਪੇਟ ਵਿੱਚ ਆ ਗਈਆਂ| ਫਾਇਰ ਬ੍ਰਿਗੇਡ ਵਿਭਾਗ ਦੇ ਸੂਤਰਾਂ ਅਨੁਸਾਰ ਲਗਭਗ 5 ਵਜੇ ਇਕ ਫੋਨ ਆਇਆ ਕਿ ਲੱਕੜ ਦਾ ਕੱਚਾ ਮਾਲ ਰੱਖਣ ਵਾਲੀ ਤਿੰਨ ਮੰਜ਼ਲਾਂ ਇਮਾਰਤ ਵਿੱਚ ਅੱਗ ਲੱਗ ਗਈ| ਅੱਗ ਨੇ ਕੱਚੇ ਮਾਲ ਅਤੇ ਲੱਕੜਾਂ ਨੂੰ ਆਪਣੀ ਲਪੇਟ ਵਿੱਚ ਲੈਣ ਦੇ ਨਾਲ-ਨਾਲ ਨੇੜੇ ਦੀ ਝੁੱਗੀ ਬਸਤੀ ਵਿੱਚ ਵੀ ਫੈਲ ਗਈ ਅਤੇ ਕਰੀਬ 100 ਝੁੱਗੀਆਂ ਸੜ ਕੇ ਸੁਆਹ ਕਰ ਦਿੱਤੀਆਂ| ਅੱਗ ਤੇ ਕਾਬੂ ਪਾਉਣ ਲਈ 30 ਫਾਇਰ ਬ੍ਰਿਗੇਡਾਂ ਦੀ ਮਦਦ ਲਈ ਗਈ ਪਰ ਉਸ ਤੇ ਪੂਰੀ ਤਰ੍ਹਾਂ ਕਾਬੂ ਕਰਨ ਵਿੱਚ 4 ਘੰਟੇ ਲੱਗੇ, ਹਾਲਾਂਕਿ ਵਾਤਾਵਰਣ ਨੂੰ ਆਮ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ| ਇਸ ਘਟਨਾ ਵਿੱਚ ਕਿਸੇ ਦਾ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ| ਘਟਨਾ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| ਰਾਸ਼ਟਰੀ ਰਾਜਧਾਨੀ ਵਿੱਚ ਫਰਨੀਚਰ ਦੇ ਸਾਮਾਨਾਂ ਦਾ ਗੜ੍ਹ ਮੰਨੇ ਜਾਣ ਵਾਲੇ ਕੀਰਤੀਨਗਰ ਵਿੱਚ ਕਈ ਵੱਡੀਆਂ-ਛੋਟੀਆਂ ਫਰਨੀਚਰ ਦੀਆਂ ਦੁਕਾਨਾਂ ਹਨ| ਇਸ ਬਾਜ਼ਾਰ ਵਿੱਚ ਫਰਨੀਚਰ ਅਤੇ ਇਸ ਨਾਲ ਜੁੜੇ ਲੱਕੜ ਦੇ ਸਾਮਾਨਾਂ ਦੇ ਕਈ ਗੋਦਾਮ ਵੀ ਸਥਿਤ ਹਨ|

Leave a Reply

Your email address will not be published. Required fields are marked *