ਫਰਨੀਚਰ ਮਾਰਕੀਟ ਦੇ ਪੀੜ੍ਹਤਾਂ ਨੂੰ ਮੁਆਵਜਾ ਦਿੱਤਾ ਜਾਵੇ : ਪਰਮਜੀਤ ਸਿੰਘ ਕਾਹਲੋਂ

ਐਸ ਏ ਐਸ ਨਗਰ, 23 ਅਕਤੂਬਰ (ਸ.ਬ.) ਅਕਾਲੀ ਦਲ ਜਿਲ੍ਹਾ ਮੁਹਾਲੀ ਦੇ ਸਕੱਤਰ ਜਨਰਲ ਅਤੇ ਨਗਰ ਨਿਗਮ ਦੇ ਕਂੌਸਲਰ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਮੰਗ ਕੀਤੀ ਹੈ ਕਿ ਲਖਨੌਰ ਵਿਖੇ ਅੱਗ ਨਾਲ ਸੜੀ ਫਰਨੀਚਰ ਮਾਰਕੀਟ ਦੇ ਪੀੜਤ ਦੁਕਾਨਦਾਰਾਂ ਨੂੰ ਮੁਆਵਜਾ ਦਿੱਤਾ ਜਾਵੇ| ਸ੍ਰ. ਕਾਹਲੋਂ ਨੇ ਲਖਨੌਰ ਵਿੱਚ ਅੱਗ ਦਾ ਸ਼ਿਕਾਰ ਹੋਈ ਫਰਨੀਚਰ ਮਾਰਕੀਟ ਦਾ ਦੌਰਾ ਕੀਤਾ ਅਤੇ ਪੀੜਿਤ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ|
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰ ਕਾਹਲੋਂ ਨੇ ਕਿਹਾ ਕਿ ਲਖਨੌਰ ਵਿਖੇ ਫਰਨੀਚਰ ਮਾਰਕੀਟ ਨੂੰ ਅੱਗ ਲੱਗਣ ਨਾਲ ਦੁਕਾਨਦਾਰਾਂ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਸੀ| ਇਹ ਸਾਰੇ ਦੁਕਾਨਦਾਰ ਇਨਕਮ ਟੈਕਸ ਅਤੇ ਜੀ ਐਸ ਟੀ ਭਰਦੇ ਹਨ| ਤਿਉਹਾਰਾਂ ਦੇ ਦਿਨਾਂ ਕਾਰਨ ਇਹਨਾਂ ਦੁਕਾਨਾਂ ਵਿੱਚ ਕਾਫੀ ਫਰਨੀਚਰ ਤਿਆਰ ਕੀਤਾ ਹੋਇਆ ਸੀ, ਜੋ ਕਿ ਅੱਗ ਵਿੱਚ ਸੜ ਗਿਆ|
ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਇੱਕ ਵਾਰ ਲਖਨੌਰ ਦੀ ਫਰਨੀਚਰ ਮਾਰਕੀਟ ਵਿੱਚ ਅੱਗ ਲੱਗਣ ਕਾਰਨ ਕਾਫੀ ਦੁਕਾਨਾਂ ਸੜ ਗਈਆਂ ਸਨ ਪਰੰਤੂ ਉਹਨਾਂ ਪੀੜਤਾਂ ਨੂੰ ਅਜੇ ਤਕ ਮੁਆਵਜਾ ਨਹੀਂ ਮਿਲਿਆ| ਹੁਣ ਮੁੜ ਅੱਗ ਲੱਗਣ ਕਾਰਨ ਲਖਨੌਰ ਦੀ ਫਰਨੀਚਰ ਮਾਰਕੀਟ ਦੀਆਂ ਅਨੇਕਾਂ ਦੁਕਾਨਾਂ ਸੜ ਗਈਆਂ ਹਨ|
ਉਹਨਾਂ ਕਿਹਾ ਕਿ ਇਹਨਾਂ ਸਾਰੇ ਪੀੜਤ ਦੁਕਾਨਦਾਰਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਤੁਰੰਤ ਮੁਆਵਜਾ ਦੇਣਾ ਚਾਹੀਦਾ ਹੈ| ਇਸ ਮੌਕੇ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ, ਹਰਮਿੰਦਰ ਸਿੰਘ ਡੀਐਮ ਅਤੇ ਹੋਰ ਆਗੂ ਮੌਜੂਦ ਸਨ|

Leave a Reply

Your email address will not be published. Required fields are marked *