ਫਰਨੀਚਰ ਮਾਰਕੀਟ ਦੇ ਪ੍ਰਭਾਵਿਤ ਦੁਕਾਨਦਾਰਾਂ ਨੂੰ ਮੁਆਵਜਾ ਦੇਵੇ ਸਰਕਾਰ : ਪਰਮਜੀਤ ਸਿੰਘ ਕਾਹਲੋਂ

ਐਸ ਏ ਐਸ ਨਗਰ, 28 ਅਪ੍ਰੈਲ (ਸ.ਬ.) ਅਕਾਲੀ ਦਲ ਸ਼ਹਿਰੀ ਦੇ ਸਾਬਕਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਵੱਖ ਵੱਖ ਅਕਾਲੀ ਆਗੂਆਂ ਨੇ ਅੱਜ ਬੀਤੇ ਦਿਨ ਅੱਗ ਨਾਲ ਸੜੀ ਲਖਨੌਰ ਦੀ ਫਰਨੀਚਰ ਮਾਰਕੀਟ ਦਾ ਦੌਰਾ ਕੀਤਾ ਅਤੇ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜਾ ਲਿਆ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਕਾਹਲੋਂ ਨੇ ਕਿਹਾ ਕਿ ਇਸ ਫਰਨੀਚਰ ਮਾਰਕੀਟ ਨੂੰ ਲੱਗੀ ਅੱਗ ਕਾਰਨ ਸਿਰਫ ਦੁਕਾਨਾਂ ਹੀ ਨਹੀਂ ਸੜੀਆਂ ਸਗੋਂ ਦੁਕਾਨਦਾਰਾਂ ਦੇ ਸੁਪਨੇ ਵੀ ਸੜ ਗਏ ਹਨ| ਇਸ ਮਾਰਕੀਟ ਵਿੱਚ ਜਿਆਦਾਤਰ ਦੁਕਾਨ ਦਾਰ ਮਿਹਨਤੀ ਮਿਸਤਰੀ ਮਜਦੂਰ ਹਨ ਜੋ ਕਿ ਖੁਦ ਹੀ ਲੱਕੜ ਦਾ ਫਰਨੀਚਰ ਤਿਆਰ ਕਰਕੇ ਵੇਚਦੇ ਹਨ ਪਰ ਹੁਣ ਇਹਨਾਂ ਦਾ ਸਾਰਾ ਸਮਾਨ ਹੀ ਸੜ ਜਾਣ ਕਰਕੇ ਇਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ| ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਨਵੇਂ ਸਿਰੇ ਤੋਂ ਪੈਰਾਂ ਸਿਰ ਖੜੇ ਹੋਣ ਲਈ ਇਹਨਾਂ ਦੀਆਂ ਸੜੀਆਂ ਦੁਕਾਨਾਂ ਦਾ ਢੁੱਕਵਾਂ ਮੁਆਵਜਾ ਦੇਵੇ|
ਇਸ ਮੌਕੇ ਫਰਨੀਚਰ ਮਾਰਕੀਟ ਦੇ ਦੁਕਾਨਦਾਰ ਹੁਕਮ ਚੰਦ ਅਗਰਵਾਲ ਨੇ ਦੱਸਿਆ ਕਿ ਇਸ ਅੱਗ ਨਾਲ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਦਾ ਕਰੀਬ 20 ਕਰੋੜ ਦਾ ਨੁਕਸਾਨ ਹੋ ਗਿਆ ਹੈ|
ਇਸ ਮੌਕੇ ਕਂੌਸਲਰ ਸਤਵੀਰ ਸਿੰਘ ਧਨੋਆ, ਜਗਦੀਸ਼ ਸਿੰਘ ਜਿਲ੍ਹਾ ਪ੍ਰਧਾਨ ਮੁਲਾਜਮ ਵਿੰਗ, ਕਰਮ ਸਿੰਘ ਮਾਵੀ ਜਿਲ੍ਹਾ ਮੀਤ ਪ੍ਰਧਾਨ ਅਕਾਲੀ ਦਲ, ਹੈਡਮਾਸਟਰ ਹਰਮੀਤ ਸਿੰਘ, ਸੁਰਿੰਦਰਪਾਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *