ਫਰਵਰੀ ਦੀ ਤਨਖਾਹ ਨਾ ਮਿਲੀ ਤਾਂ 1 ਮਾਰਚ ਤੋਂ ਹੜਤਾਲ ਤੇ ਜਾਣਗੇ ਡੀ. ਸੀ. ਦਫਤਰ ਦੇ ਕਰਮਚਾਰੀ

ਐਸ.ਏ. ਐਸ ਨਗਰ, 23 ਫਰਵਰੀ (ਸ.ਬ.) ਡੀ. ਸੀ. ਆਫਿਸ ਇੰਪਲਾਈਜ ਯੂਨੀਅਨ ਮੁਹਾਲੀ ਦੀ ਇਕ ਮੀਟਿੰਗ ਜਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪੰਜਾਬ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਸਰਕਾਰ ਨੇ ਸਰਕਾਰੀ ਮਲਾਜ਼ਮਾਂ ਦੀ ਫਰਵਰੀ ਮਹੀਨੇ ਦੀ ਤਨਖਾਹ ਦਾ ਬਜਟ ਅਜੇ ਤੱਕ ਨਹੀਂ ਦਿੱਤਾ ਇਸੇ ਤਰ੍ਹਾਂ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ 5 ਫੀਸਦੀ ਅੰਤਰਿਮ ਰਾਹਤ ਦਾ ਬਜਟ ਵੀ ਨਹੀਂ ਦਿੱਤਾ, ਜਿਸ ਕਰਕੇ ਫਰਵਰੀ ਮਹੀਨੇ ਦੀ ਤਨਖਾਹ ਰੁਕਣ ਦੀ ਸੰਭਾਵਨਾ ਬਣ ਗਈ ਹੈ|  ਉਹਨਾਂ ਨੇ ਸਰਕਾਰ ਵਲੋਂ ਤਨਖਾਹ ਦਾ ਬਜਟ ਅਤੇ ਅੰਤਰਿਮ ਰਾਹਤ ਨਾ ਦੇਣ ਲਈ            ਨਿਖੇਧੀ ਕੀਤੀ| ਉਹਨਾਂ ਚਿਤਾਵਨੀ ਦਿੱਤੀ ਜੇ ਮੁਲਾਜ਼ਮਾਂ ਨੂੰ ਫਰਵਰੀ ਮਹੀਨੇ ਦੀ ਤਨਖਾਹ ਨਾ ਮਿਲੀ ਤਾਂ 1 ਮਾਰਚ ਕਲਮ ਛੋਡ ਹੜਤਾਲ ਕੀਤੀ ਜਾਵੇਗੀ, ਜਿਸ ਨਾਲ ਵਿਧਾਨ ਸਭਾ ਚੋਣਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਵੀ ਪ੍ਰਭਾਵਿਤ            ਹੋਵੇਗਾ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ|
ਇਸ ਮੌਕੇ ਮੁਹਾਲੀ ਜਿਲ੍ਹੇ ਦੇ ਸਕੱਤਰ ਕੁਲਦੀਪ ਚੰਦ ਅਤੇ ਮੈਂਬਰ ਭੁਪਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *