ਫਰਾਂਸ ਦੇ ਇਸ ਵਿਅਕਤੀ ਨੇ 105 ਸਾਲ ਦੀ ਉਮਰ ਵਿੱਚ ਬਣਾਇਆ ਰਿਕਾਰਡ

ਪੈਰਿਸ, 6 ਜਨਵਰੀ (ਸ.ਬ.) ਫਰਾਂਸ ਦੇ ਰਾਬਰਟ ਮਾਰਚੰਦ ਨੇ 105 ਸਾਲ ਦੀ ਉਮਰ ਵਿੱਚ ਇਕ ਘੰਟੇ ਦੇ ਅੰਦਰ ਸਭ ਤੋਂ ਲੰਮੀ ਦੂਰੀ ਤੱਕ ਸਾਈਕਲ ਚਲਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ| 105 ਸਾਲ ਤੋਂ ਉੱਪਰ ਦੀ ਕੈਟਾਗਰੀ ਵਿੱਚ ਉਨ੍ਹਾਂ ਨੇ ਨੈਸ਼ਨਲ ਵੇਲੋਡ੍ਰੋਮ ਵਿੱਚ ਇਕ ਘੰਟੇ ਵਿੱਚ 22.547 ਕਿਲੋਮੀਟਰ ਤੱਕ ਸਾਈਕਲ ਚਲਾਉਣ ਦਾ ਰਿਕਾਰਡ ਬਣਾਇਆ ਹੈ| ਇਸ ਤੋਂ ਪਹਿਲਾਂ 2012 ਵਿੱਚ ਵੀ ਉਨ੍ਹਾਂ ਨੇ ਅਜਿਹਾ ਹੀ ਇਕ ਕਾਰਨਾਮਾ ਕਰ ਦਿਖਾਇਆ ਸੀ, 100 ਸਾਲ ਦੀ ਉਮਰ ਕੈਟਾਗਰੀ ਵਿੱਚ ਉਨ੍ਹਾਂ 26.927 ਕਿਲੋਮੀਟਰ ਤੱਕ ਸਾਈਕਲ ਚਲਾਉਣ ਦਾ ਰਿਕਾਰਡ ਕਾਇਮ ਕੀਤਾ ਸੀ| ਉਨ੍ਹਾਂ ਕਿਹਾ ਕਿ ਉਹ ਇਸ ਤੋਂ ਵੀ ਬਿਹਤਰ ਰਿਕਾਰਡ ਬਣਾ ਸਕਦੇ ਸਨ ਪਰ ਉਨ੍ਹਾਂ ਨੇ ‘ਦਸ ਮਿੰਟ ਬਚੇ ਹਨ’ ਦਾ ਸੰਦੇਸ਼ ਦੇਖਿਆ ਹੀ ਨਹੀਂ ਸੀ|

Leave a Reply

Your email address will not be published. Required fields are marked *