ਫਰਾਂਸ ਨੇ ਗੂਗਲ ਤੇ ਲਗਾਇਆ 407 ਕਰੋੜ ਦਾ ਜੁਰਮਾਨਾ

ਗੈਜੇਟ ਡੈਸਕ, 23 ਜਨਵਰੀ (ਸ.ਬ.) ਫਰਾਂਸ ਦੀ ਡਾਟਾ ਪ੍ਰੋਟੈਕਸ਼ਨ ਅਥਾਰਟੀ ਸੀ.ਐਨ. ਆਈ. ਐਲ ਨੇ ਗੂਗਲ ਤੇ 57 ਮਿਲੀਅਨ ਡਾਲਰ (ਲਗਭਗ 407 ਕਰੋੜ ਰੁਪਏ) ਦਾ ਜੁਰਮਾਨਾ ਲਗਾਇਆ ਹੈ| ਗੂਗਲ ਤੇ ਦੋਸ਼ ਹੈ ਕਿ ਉਸ ਨੇ ਯੂਰਪੀਅਨ ਯੂਨੀਅਨ ਦੇ ਆਨਲਾਈਨ ਨਿੱਜਤਾ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਕਾਰਨ ਇਸ ਤਕਨੀਕੀ ਦਿੱਗਜ਼ ਕੰਪਨੀ ਖਿਲਾਫ ਸਭ ਤੋਂ ਵੱਡਾ ਜੁਰਮਾਨਾ ਲਗਾਇਆ ਗਿਆ ਹੈ|
ਸੀ. ਆਈ. ਐਨ. ਐਲ ਨੇ ਕਿਹਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਇਹ ਦੱਸਣ ਵਿਚ ਅਸਫਲ ਹੋਇਆ ਹੈ ਕਿ ਯੂਜ਼ਰ ਦੇ ਨਿੱਜੀ ਡਾਟਾ ਨੂੰ ਉਹ ਕਿਵੇਂ ਹੈਂਡਲ ਕਰ ਰਿਹਾ ਹੈ ਅਤੇ ਇਸ ਦਾ ਇਸ਼ਤਿਹਾਰ ਦਿਖਾਉਣ ਲਈ ਕਿਵੇਂ ਵਰਤੋਂ ਵਿਚ ਲਿਆਂਦਾ ਜਾਂਦਾ ਹੈ| ਸੀ. ਐਨ. ਆਈ. ਐਲ ਨੇ ਦੱਸਿਆ ਕਿ ਗੂਗਲ ਨੇ ਕਈ ਦਸਤਾਵੇਜ਼ਾਂ ਵਿਚ ਇਸ਼ਤਿਹਾਰ ਟੀਚਾਕਰਨ ਨਾਲ ਜੁੜੀ ਜਾਣਕਾਰੀ ਫੈਲਾਈ ਹੈ| ਇਸ ਕਾਰਨ ਇਹ ਵੱਡਾ ਕਦਮ ਚੁੱਕਿਆ ਗਿਆ ਹੈ|੍ਵ
ਪਹਿਲੀ ਵਾਰ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਦੀ ਵਰਤੋਂ ਕਰ ਕੇ ਇਹ ਜੁਰਮਾਨਾ ਲਾਇਆ ਗਿਆ ਹੈ, ਜਿਸ ਨੂੰ ਬੀਤੇ ਸਾਲ ਮਈ ਵਿਚ ਲਾਗੂ ਕੀਤਾ ਗਿਆ ਸੀ| ਇਸ ਯੂਜ਼ਰ ਨੂੰ ਉਨ੍ਹਾਂ ਦੇ ਨਿੱਜੀ ਡਾਟਾ ਤੇ ਬਿਹਤਰ ਢੰਗ ਨਾਲ ਕੰਟਰੋਲ ਕਰਨ ਅਤੇ ਡਾਟਾ ਨੀਤੀਆਂ ਦੀ ਉਲੰਘਣਾ ਹੋਣ ਤੇ ਰੈਗੂਲੇਟਰਸ ਨੂੰ ਕੰਪਨੀ ਦੇ ਗਲੋਬਲ ਰੈਵੇਨਿਊ ਦਾ 4 ਫੀਸਦੀ ਤਕ ਜੁਰਮਾਨਾ ਲਾਉਣ ਦੀ ਇਜਾਜ਼ਤ ਦਿੰਦਾ ਹੈ| ਗਜਗੂਗਲ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਫਰਾਂਸ ਦੀ ਸੰਸਥਾ ਵਲੋਂ ਜੁਰਮਾਨਾ ਲਾਏ ਜਾਣ ਤੋਂ ਬਾਅਦ ਅਸੀਂ ਇਸ ਫੈਸਲੇ ਨੂੰ ਪੜ੍ਹ ਰਹੇ ਹਾਂ, ਜਿਸ ਪਿੱਛੋਂ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ| ਸਾਡੇ ਯੂਜ਼ਰਸ ਸਾਡੇ ਤੋਂ ਪਾਰਦਰਸ਼ਤਾ ਤੇ ਕੰਟਰੋਲ ਦੀ ਆਸ ਰੱਖਦੇ ਹਨ ਅਤੇ ਅਸੀਂ ਉਨ੍ਹਾਂ ਦੀਆਂ ਆਸਾਂ ਤੇ ਖਰਾ ਉਤਰਨ ਲਈ ਪ੍ਰਤੀਬੱਧ ਹਾਂ|

Leave a Reply

Your email address will not be published. Required fields are marked *