ਫਰਾਂਸ ਪ੍ਰਦਰਸ਼ਨ : ਮੈਕਰੋਂ ਵੱਲੋਂ ‘ਵਿਸ਼ਾਲ ਕੌਮੀ ਬਹਿਸ’ ਦੀ ਅਪੀਲ

ਪੈਰਿਸ,14 ਜਨਵਰੀ (ਸ.ਬ.) ਫਰਾਂਸ ਵਿਚ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ‘ਯੇਲੋ ਵੇਸਟ’ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਲਈ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਦੇਸ਼ਵਾਸੀਆਂ ਨੂੰ ‘ਵਿਸ਼ਾਲ ਕੌਮੀ ਬਹਿਸ’ ਦੀ ਅਪੀਲ ਕੀਤੀ| ਦੇਸ਼ ਭਰ ਵਿਚ ਬੀਤੇ 9 ਹਫਤਿਆਂ ਤੋਂ ਚੱਲ ਰਹੇ ਪ੍ਰਦਰਸ਼ਨ ਦੇ ਬਾਅਦ ਮੈਕਰੋਂ ਨੇ ਫ੍ਰਾਂਸੀਸੀ ਲੋਕਾਂ ਦੇ ਨਾਮ ਲਿਖੀ ਚਿੱਠੀ ਵਿਚ ਇਸ ਬਹਿਸ ਬਾਰੇ ਅਪੀਲ ਕੀਤੀ ਹੈ| ਹੁਣ ਇਹ ਪ੍ਰਦਰਸ਼ਨ ਮੈਕਰੋਂ ਦੇ ਰਾਸ਼ਟਰਪਤੀ ਕਾਰਜਕਾਲ ਦਾ ਸਭ ਤੋਂ ਵੱਡਾ ਸੰਕਟ ਬਣ ਗਿਆ ਹੈ|
ਮੈਕਰੋਂ ਨੇ ਉਮੀਦ ਜ਼ਾਹਰ ਕੀਤੀ ਕਿ ਸਾਲ 2017 ਦੇ ਚੁਣਾਵੀਂ ਵਾਅਦਿਆਂ ਦੇ ਤਹਿਤ ਉਹ ਵੱਧ ਭਾਗੀਦਾਰ ਲੋਕਤੰਤਰ ਦਾ ਹਿੱਸਾ ਬਣਨਗੇ ਅਤੇ ਇਸ ਜ਼ਰੀਏ ਹੀ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਦਾ ਹੱਲ ਕੱਢਿਆ ਜਾਵੇਗਾ| ਮੈਕਰੋਂ ‘ਤੇ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਜਨਤਾ ਤੋਂ ਬਹੁਤ ਦੂਰ ਹੋ ਗਏ ਹਨ ਅਤੇ ਉਨ੍ਹਾਂ ਦੀਆਂ ਨੀਤੀਆਂ ਸਰਮਾਏਦਾਰਾਂ ਨੂੰ ਲਾਭ ਪਹੁੰਚਾ ਰਹੀਆਂ ਹਨ| ਉਨ੍ਹਾਂ ਨੇ ਕਿਹਾ ਕਿ ਇਹ ਬਹਿਸ ਨਾ ਕੋਈ ਚੋਣਾਂ ਹਨ ਅਤੇ ਨਾ ਹੀ ਜਨਮਤ ਸਗੋਂ ਇਸ ਵਿਚ ਟੈਕਸ ਵਿਵਸਥਾ, ਲੋਕਤੰਤਰ, ਵਾਤਾਵਰਨ ਅਤੇ ਇਮੀਗ੍ਰੇਸ਼ਨ ਜਿਹੇ ਮੁੱਦਿਆਂ ਨੂੰ ਲੈ ਕੇ ਲੱਗਭਗ 35 ਸਵਾਲਾਂ ਤੇ ਚਰਚਾ ਹੋਵੇਗੀ ਅਤੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ| ਉਨ੍ਹਾਂ ਨੇ ਚਿੱਠੀ ਵਿਚ ਲਿਖਿਆ,”ਮੈਂ ਗੁੱਸੇ ਨੂੰ ਹੱਲ ਵਿਚ ਬਦਲਣਾ ਚਾਹੁੰਦਾ ਹਾਂ|”

Leave a Reply

Your email address will not be published. Required fields are marked *