ਫਰਾਂਸ ਵਿੱਚ ਗੋਲੀਬਾਰੀ, ਇਕ ਦੀ ਮੌਤ ਤੇ 6 ਜ਼ਖਮੀ

ਤੌਲੌਜ, 4 ਜੁਲਾਈ (ਸ.ਬ.) ਫਰਾਂਸ ਦੇ ਦੱਖਣੀ ਸ਼ਹਿਰ ਤੌਲੌਜ ਵਿੱਚ ਇਕ ਬੰਦੂਕਧਾਰੀ ਦੇ ਗੋਲੀਬਾਰੀ ਕਰਨ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਹੋਰ 6 ਜ਼ਖਮੀ ਹੋ ਗਏ| ਸਥਾਨਕ ਸੂਤਰਾਂ ਮੁਤਾਬਕ ਜ਼ਖਮੀਆਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ| ਬੰਦੂਕਧਾਰੀ ਬੀਤੀ ਰਾਤ 9 ਵਜੇ (ਸਥਾਨਕ ਸਮੇਂ ਮੁਤਾਬਕ) ਸਕੂਟਰ ਤੇ ਆਇਆ ਤੇ ਤੌਲੌਜ ਜ਼ਿਲੇ ਦੇ ਲਾ ਰੇਅਨੇਰੀ ਕੋਲ ਗੋਲੀਬਾਰੀ ਸ਼ੁਰੂ ਕਰ ਦਿੱਤੀ|
ਇਕ ਅਧਿਕਾਰੀ ਨੇ ਦੱਸਿਆ ਕਿਸੇ ਵੀ ਤਰ੍ਹਾਂ ਦੀਆਂ ਸੰਭਾਵਨਾਵਾਂ ਨੂੰ ਨਕਾਰਾ ਨਹੀਂ ਕੀਤਾ ਜਾ ਸਕਦਾ ਪਰ ਇਸ ਦੇ ਅੱਤਵਾਦੀ ਘਟਨਾ ਹੋਣ ਦਾ ਕੋਈ ਸ਼ੱਕ ਨਹੀਂ ਮਿਲਿਆ|
ਜਾਂਚ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਅਜੇ ਅਜਿਹਾ ਲੱਗ ਰਿਹਾ ਹੈ ਕਿ ਗੋਲੀਬਾਰੀ ਬਦਲੇ ਦੀ ਕਾਰਵਾਈ ਕਰਦੇ ਹੋਏ ਕੀਤੀ ਗਈ ਹੈ| ਇਸ ਦੌਰਾਨ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਵਧੇਰੇ ਸੁਰੱਖਿਆ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ| ਪਿਛਲੇ ਸਾਲ ਵੀ ਲਾ ਰੇਅਨੇਰੀ ਜ਼ਿਲੇ ਵਿੱਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਾਪਰੀਆਂ ਸਨ ਤੇ ਦੋਵੇਂ ਘਟਨਾਵਾਂ ਨੂੰ ਬਦਲੇ ਦੀ ਕਾਰਵਾਈ ਤਹਿਤ ਅੰਜਾਮ ਦਿੱਤਾ ਗਿਆ ਸੀ|

Leave a Reply

Your email address will not be published. Required fields are marked *