ਫਰਾਂਸ ਵਿੱਚ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਫੋਨਾਂ ਤੇ ਪਾਬੰਦੀ

ਪੈਰਿਸ, 9 ਜੂਨ (ਸ.ਬ.) ਫਰਾਂਸ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਿਆ ਹੈ ਜਿਸ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਫੋਨਾਂ ਤੇ ਪਾਬੰਦੀ ਲਗਾ ਦਿੱਤੀ ਹੈ| ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਟਾਪ ਦੇ ਵਿਦਿਆਰਥੀ ਪੜ੍ਹਾਈ ਵਿੱਚ ਪਿੱਛੇ ਨਾ ਪੈਣ| ਦੇਸ਼ ਦੀ ਕਾਨੂੰਨ ਨਿਰਮਾਣ ਕਮੇਟੀ ਨੇ ਇਸ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਹੈ| ਅਗਸਤ-ਸਤੰਬਰ ਵਿੱਚ ਸ਼ੁਰੂ ਹੋਣ ਵਾਲੀਆਂ ਨਵੀਂਆਂ ਜਮਾਤਾਂ ਲਈ ਫਰਾਂਸ ਦੇ ਸਾਰੇ ਸਕੂਲਾਂ ਵਿੱਚ ਨਵਾਂ ਕਾਨੂੰਨ ਲਾਗੂ ਹੋ ਜਾਵੇਗਾ| ਇਹ ਨਵਾਂ ਕਾਨੂੰਨ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਤੇ ਵੀ ਲਾਗੂ ਹੋਵੇਗਾ|
ਫਰਾਂਸ ਦੀ ਇਕ ਰਿਪੋਰਟ ਮੁਤਾਬਕ 12 ਤੋਂ 17 ਸਾਲ ਦੇ 93 ਫੀਸਦੀ ਬੱਚੇ ਮੋਬਾਇਲ ਲੈ ਕੇ ਸਕੂਲ ਜਾਂਦੇ ਹਨ ਜਦੋਂਕਿ 2005 ਵਿੱਚ ਇਹ ਅੰਕੜਾ 72 ਫੀਸਦੀ ਸੀ| ਅਸਲ ਵਿੱਚ ਫਰਾਂਸ ਦੇ ਅਧਿਆਪਕਾਂ ਨੇ ਵੀ ਅਪੀਲ ਕੀਤੀ ਸੀ ਕਿ ਮੋਬਾਈਲਾਂ ਤੇ ਬੈਨ ਕੀਤਾ ਜਾਵੇ|

Leave a Reply

Your email address will not be published. Required fields are marked *