ਫਰਾਂਸ ਵਿੱਚ ਸਾਊਦੀ ਦੇ ਸ਼ਾਹ ਦੀ ਧੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

ਪੈਰਿਸ, 16 ਮਾਰਚ (ਸ.ਬ.) ਫਰਾਂਸ ਵਿੱਚ ਇਕ ਜੱਜ ਨੇ ਸਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜ਼ੀਜ਼ ਦੀ ਧੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ| ਇਸ ਮਮਲੇ ਦੀ ਜਾਂਚ ਨਾਲ ਜੁੜੇ ਸੂਤਰਾਂ ਨੇ ਬੀਤੇ ਦਿਨੀਂ ਇਸ ਦੀ ਜਾਣਕਾਰੀ ਦਿੱਤੀ|
ਗ੍ਰਿਫਤਾਰੀ ਦਾ ਇਹ ਵਾਰੰਟ ਕਿਉਂ ਜਾਰੀ ਕੀਤਾ ਗਿਆ ਇਸ ਦੇ ਕਾਰਨ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ| ‘ਲੀ ਪੁਆਇੰਟ’ ਨਾਂ ਦੀ ਫਰਾਂਸ ਦੀ ਇਕ ਅਖਬਾਰ ਮੁਤਾਬਕ ਇਹ ਵਾਰੰਟ 2016 ਵਿੱਚ ਹੋਈ ਇਕ ਘਟਨਾ ਨਾਲ ਸੰਬੰਧਿਤ ਹੈ|
ਅਖਬਾਰ ਮੁਤਾਬਕ 2016 ਵਿੱਚ ਸਾਊਦੀ ਅਰਬ ਦੇ ਸ਼ਹਿਜਾਦੇ ਮੁਹੰਮਦ ਬਿਨ ਸਲਮਾਨ ਦੀ ਭੈਣ ਦੇ ਇਕ ਗਾਰਡ ਨੂੰ ਉਨ੍ਹਾਂ ਦੇ ਅਪਾਰਟਮੈਂਟ ਦੇ ਇਕ ਕਰਮਚਾਰੀ ਨੂੰ ਕੁੱਟਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ|

Leave a Reply

Your email address will not be published. Required fields are marked *