ਫਰਾਂਸ ਹਮਲਾ ਕਾਇਰਤਾ ਭਰਿਆ ਕਦਮ : ਟਰੂਡੋ

ਓਟਾਵਾ, 21 ਅਪ੍ਰੈਲ (ਸ.ਬ.) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫਰਾਂਸ ਦੇ ਚੈਂਮਪਸ-ਐਲੀਸੀਸ ਵਿੱਚ ਬੀਤੀ ਰਾਤ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਲਹਿਜ਼ੇ ਵਿੱਚ ਨਿੰਦਿਆ ਕਰਦਿਆਂ ਇਸ ਨੂੰ ਇਕ ਕਾਇਰਤਾ ਭਰਿਆ ਕਦਮ ਦੱਸਿਆ| ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ  ਕੈਨੇਡਾ ਅੱਤਵਾਦ ਵਿਰੁੱਧ ਫਰਾਂਸ ਨਾਲ ਹਮੇਸ਼ਾ ਖੜਾ ਹੈ ਅਤੇ ਆਉਣ ਵਾਲੇ ਸਮੇਂ ਵੀ ਖੜੇਗਾ| ਉਨ੍ਹਾਂ ਨੇ ਫਰਾਂਸ ਹਮਲੇ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਆਪਣੀਆਂ  ਸੰਵੇਦਨਾਵਾਂ ਜਤਾਈਆਂ| ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਹਮਲੇ ਦਾ ਗਹਿਰਾ ਦੁੱਖ ਹੈ ਕਿਉਂਕਿ ਇਸ ਹਮਲੇ ਦੌਰਾਨ ਇਕ ਪੁਲੀਸ ਅਧਿਕਾਰੀ ਦੀ ਮੌਤ ਹੋਈ ਹੈ| ਟਰੂਡੋ ਨੇ ਕਿਹਾ ਕਿ ਅੱਤਵਾਦ ਵਿਰੁੱਧ ਲੜਨ ਲਈ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ ਤਾਂ ਕਿ ਭਾਈਚਾਰਕ ਸਾਂਝ ਅਤੇ ਸ਼ਾਂਤੀ ਵੱਲ ਕਦਮ ਵਧਾਏ ਜਾ ਸਕਣ ਅਤੇ ਕੱਟੜਵਾਦ ਦਾ ਮਿਲ ਕੇ ਮੁਕਾਬਲਾ ਕੀਤਾ ਜਾ ਸਕੇ|

Leave a Reply

Your email address will not be published. Required fields are marked *