ਫਰੀਦਾਬਾਦ ਵਿੱਚ ਵਿਦਿਆਰਥਣਾਂ ਦਾ ਧਰਨਾ ਖਤਮ, ਮੰਤਰੀ ਨੇ ਆਪਣੇ ਹੱਥਾਂ ਨਾਲ ਪਿਲਾਇਆ ਜੂਸ

ਫਰੀਦਾਬਾਦ, 7 ਜੂਨ (ਸ.ਬ.) ਪਿੰਡ ਮੁਜੈੜੀ ਦੇ ਸਰਕਾਰੀ ਸਕੂਲ ਦਾ ਦਰਜਾ ਵਧਾਉਣ ਦੀ ਮੰਗ ਨੂੰ ਲੈ ਕੇ ਧਰਨੇ ਤੇ ਬੈਠੀਆਂ ਵਿਦਿਆਰਥਣਾਂ ਨੂੰ ਮੰਤਰੀ ਵਿਪੁਲ ਗੋਇਲ ਮਿਲਣ ਪੁੱਜੇ| ਉੱਥੇ ਹੀ ਵਿਦਿਆਰਥਣਾਂ ਨੇ ਰੋ-ਰੋ ਕੇ ਮੰਤਰੀ ਦੇ ਸਾਹਮਣੇ ਆਪਣੇ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ ਰੱਖੀ| ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੰਦਿਆਂ ਵਿਦਿਆਰਥਣਾਂ ਨੂੰ ਆਪਣੇ ਹੱਥਾਂ ਨਾਲ ਜੂਸ ਪਿਲਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਈ|
ਮੰਤਰੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਤੋਂ ਸਕੂਲ ਨੂੰ ਅਪਗ੍ਰੇਡ ਕਰਨ ਬਾਰੇ ਗੱਲਬਾਤ ਕਰਨਗੇ| ਗਰਮੀ ਦੇ ਮੌਸਮ ਵਿੱਚ ਧਰਨੇ ਤੇ ਬੈਠਣ ਨਾਲ ਸਿਹਤ ਖਰਾਬ ਹੋ ਸਕਦੀ ਹੈ| ਹੁਣ ਧਰਨੇ ਨੂੰ ਖਤਮ ਕਰੋ|
ਜ਼ਿਕਰਯੋਗ ਹੈ ਕਿ 3 ਤਰੀਕ ਨੂੰ ਸਕੂਲ ਅਪਗ੍ਰੇਡ ਕਰਨ ਦੀ ਮੰਗ ਨੂੰ ਲੈ ਕੇ ਬੈਠੀਆਂ ਵਿਦਿਆਰਥਣਾਂ ਵਿੱਚੋਂ 3 ਦੀ ਸਿਹਤ ਵਿਗੜ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ| ਬੀਤੇ ਦਿਨ ਫਿਰ ਦੁਪਹਿਰ ਨੂੰ ਅਚਾਨਕ 6 ਵਿਦਿਆਰਥਣਾਂ ਇਕ ਤੋਂ ਬਾਅਦ ਇਕ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚ ਗਈਆਂ|
ਜਲਦੀ ਵਿੱਚ ਉਨ੍ਹਾਂ ਨੂੰ ਬੀ.ਕੇ. ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਗਲੂਕੋਜ ਚੜ੍ਹਾਇਆ ਗਿਆ| ਇਸੇ ਦੌਰਾਨ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਅਤੇ ਉਨ੍ਹਾਂ ਦੀ ਭੁੱਖ-ਹੜਤਾਲ ਖਤਮ ਕਰਵਾਈ|

Leave a Reply

Your email address will not be published. Required fields are marked *